ਬੀਜਿੰਗ— ਅਮਰੀਕਾ ਦੀ ਦਿੱਗਜ ਸੇਰੇਨਾ ਵਿਲੀਅਮਸ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਤੋਂ ਹਟ ਗਈ ਹੈ ਅਤੇ ਰਿਪੋਰਟਾਂ ਮੁਤਾਬਕ ਯੂ.ਐੱਸ.ਓਪਨ ਦੇ ਫਾਈਨਲ 'ਚ ਹਾਰਨ ਦੇ ਬਾਅਦ ਉਨ੍ਹਾਂ ਨੇ ਇਸ ਸੈਸ਼ਨ 'ਚ ਅੱਗੇ ਨਾ ਖੇਡਣ ਦਾ ਫੈਸਲਾ ਕੀਤਾ ਹੈ।

ਸੇਰੇਨਾ ਤੋਂ ਇਲਾਵਾ ਉਨ੍ਹਾਂ ਦੀ ਵੱਡੀ ਭੈਣ ਵੀਨਸ ਸ਼ਨੀਵਾਰ ਤੋਂ ਬੀਜਿੰਗ 'ਚ ਸ਼ੁਰੂ ਹੋ ਰਹੇ ਟੂਰਨਾਮੈਂਟ ਲਈ ਡਰਾਅ 'ਚ 64 ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਨਹੀਂ ਹੈ। ਯੂ.ਐੱਸ. ਓਪਨ ਫਾਈਨਲ 'ਚ ਹਾਰਨ ਦੇ ਤਿੰਨ ਹਫਤਿਆਂ ਬਾਅਦ ਹੀ ਸੇਰੇਨਾ ਨੇ ਇਹ ਫੈਸਲਾ ਕੀਤਾ ਹੈ। ਉਹ ਫਾਈਨਲ 'ਚ ਜਾਪਾਨ ਦੀ ਨਾਓਮੀ ਓਸਾਕਾ ਤੋਂ 6-2, 6-4 ਨਾਲ ਹਾਰ ਗਈ ਸੀ।
ਨੈਸ਼ਨਲ ਰਿਕਾਰਡ ਤੋੜ ਕੇ 19 ਸਾਲ ਦੇ ਸ਼੍ਰੀਸ਼ੰਕਰ ਨੇ ਜਿੱਤਿਆ ਸੋਨ ਤਮਗਾ
NEXT STORY