ਆਸਟਿਨ— ਚਮਤਕਾਰੀ ਫਰਾਟਾ ਦੌੜਾਕ ਜਮਾਇਕਾ ਦੇ ਓਸੈਨ ਬੋਲਟ ਨੇ ਕਿਹਾ ਹੈ ਕਿ ਉਹ ਟ੍ਰੈਕ ਐਂਡ ਫੀਲਡ ਨੂੰ ਅਲਵਿਦਾ ਕਹਿਣ ਤੋਂ ਬਾਅਦ ਹੁਣ ਫੁੱਟਬਾਲ 'ਚ ਆਪਣਾ ਕਰੀਅਰ ਬਣਾਉਣ ਲਈ ਬਹੁਤ ਗੰਭੀਰ ਹੈ ਅਤੇ ਇਕ ਦਿਨ ਜਮਾਇਕਾ ਲਈ ਖੇਡਣਾ ਚਾਹੁੰਦਾ ਹੈ। 8 ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਬੋਲਟ ਨੇ ਇਸ ਸਾਲ ਟ੍ਰੈਕ ਐਂਡ ਫੀਲਡ ਤੋਂ ਸੰਨਿਆਸ ਲੈ ਲਿਆ ਸੀ। ਉਹ ਫਿਲਹਾਲ ਹੈਮਸਟ੍ਰਿੰਗ ਦੀ ਸੱਟ ਦਾ ਇਲਾਜ ਕਰਾ ਰਿਹਾ ਹੈ। ਬੋਲਟ ਨੇ ਹਾਲਾਂਕਿ ਮੰਨਿਆ ਕਿ ਉਹ ਬਤੌਰ ਦੌੜਾਕ ਆਪਣੇ ਕਰੀਅਰ ਨੂੰ ਛੱਡਣ ਤੋਂ ਬਾਅਦ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਨੂੰ ਲੈ ਕੇ ਥੋੜ੍ਹਾ ਸ਼ਸ਼ੋਪੰਜ 'ਚ ਸੀ ਪਰ ਬਚਪਨ 'ਚ ਉਸ ਦਾ ਸੁਪਨਾ ਫੁੱਟਬਾਲ ਖੇਡਣ ਦਾ ਸੀ ਤੇ ਉਹ ਇਸ ਨੂੰ ਲੈ ਕੇ ਗੰਭੀਰ ਹੈ।
31 ਸਾਲਾ ਦੌੜਾਕ ਇੱਥੇ ਯੂ. ਐੱਸ. ਓਪਨ ਫਾਰਮੂਲਾ ਵਨ ਗ੍ਰਾਂ. ਪ੍ਰੀ. ਰੇਸਿੰਗ ਦੇ ਫਾਈਨਲ ਲਈ ਪਹੁੰਚਿਆ ਸੀ, ਜਿੱਥੇ ਮਰਸੀਡੀਜ਼ ਦਾ ਲੂਈਸ ਹੈਮਿਲਟਨ ਜੇਤੂ ਬਣਿਆ।
ਸਹਿਵਾਗ ਦੇ ਨਾਂ ਕੋਟਲਾ ਮੈਦਾਨ ਦਾ ਗੇਟ-2
NEXT STORY