ਨਵੀਂ ਦਿੱਲੀ—ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਐਤਵਾਰ ਨੂੰ ਈਡਨ ਗਾਰਡ ਮੈਦਾਨ 'ਤੇ ਆਪਣਾ ਪਹਿਲਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਵਿਰੁੱਧ ਖੇਡਣ ਉਤਰੇਗੀ ਤੇ ਉਸ਼ ਤੋਂ ਪਹਿਲਾਂ ਹੀ ਟੀਮ ਦੇ ਸਹਿ-ਮਾਲਕ ਸ਼ਾਹਰੁਖ ਨੇ ਬਿਗੁਲ ਬਜਾਉਂਦਿਆਂ ਪ੍ਰਸ਼ੰਸਕਾਂ ਨੂੰ ਟੀਮ ਦਾ ਸਮਰਥਨ ਕਰਨ ਲਈ ਅਪੀਲ ਕੀਤੀ ਹੈ।
ਬਾਲੀਵੁਡ ਅਭਿਨੇਤਾ ਸ਼ਾਹਰੁਖ ਖਾਨ ਨੇ ਟਵਿਟਰ 'ਤੇ ਇਕ ਵੀਡੀਓ ਸੰਦੇਸ਼ ਸਾਂਝਾ ਕੀਤਾ ਹੈ, ਜਿਸ ਵਿਚ ਉਸ਼ ਨੇ ਪ੍ਰਸ਼ੰਸਕਾਂ ਨੂੰ ਅਪੀਲ ਕਰਦਿਆਂ ਲਿਖਿਆ, ''ਆਖਰੀ ਦਮ ਤਕ, ਆਖਰੀ ਦੌੜ ਤਕ।'' ਇਸ ਵੀਡੀਓ ਸੰਦੇਸ਼ ਵਿਚ ਸ਼ਾਹਰੁਖ ਦੀ ਆਵਾਜ਼ ਦੇ ਨਾਲ ਟੀਮ ਦੇ ਮੌਜੂਦਾ ਅਭਿਆਸ ਦੀਆਂ ਤਸਵੀਰਾਂ ਵੀ ਦਿਖਾਈ ਦੇ ਰਹੀਆਂ ਹਨ।
ਸ਼ਾਹਰੁਖ ਨੇ ਲਿਖਿਆ, ''ਤੁਸੀਂ ਸਾਡੇ ਲਈ ਦੁਆ ਕਰੋ ਤੇ ਅਸੀਂ ਤੁਹਾਡੇ ਲਈ ਖੇਡਾਂਗੇ। ਚੱਲੋ ਸਾਰੇ ਇਕੱਠੇ ਹੋ ਜਾਓ, ਆਖਰੀ ਦਮ ਤਕ, ਆਖਰੀ ਦੌੜ ਤਕ।'' ਆਈ. ਪੀ. ਐੱਲ.-2019 ਦੇ ਸੈਸ਼ਨ ਵਿਚ ਪ੍ਰਸ਼ੰਸਕਾਂ ਨੂੰ ਕੇ. ਕੇ. ਆਰ. ਵਿਚ ਕਈ ਨਵੇਂ ਚੇਹਰੇ ਵੀ ਦੇਖਣ ਨੂੰ ਮਿਲਣਗੇ, ਜਿਸ ਵਿਚ ਗੇਂਦਬਾਜ਼ਾਂ ਵਿਚ ਨਿਊਜ਼ੀਲੈਂਡ ਦੇ ਲਾਕੀ ਫਰਗਿਊਸਨ, ਇੰਗਲੈਂਡ ਦਾ ਹੈਰੀ ਗਰਨੀ, ਦੱਖਣੀ ਅਫਰੀਕਾ ਦਾ ਐਨਰਿਚ ਨੋਰਟੋ ਤੇ ਵੈਸਟਇੰਡੀਜ਼ ਦਾ ਆਲਰਾਊਂਡਰ ਕਾਰਲੋਸ ਬ੍ਰੈਥਵੇਟ ਸ਼ਾਮਲ ਹਨ। ਪ੍ਰਸਿੱਧ ਕ੍ਰਿਸ਼ਣਾ ਟੀਮ ਦੇ ਨਾਲ ਬਣਿਅ ਹੋਇਆ ਹੈ ਪਰ ਨਵੇਂ ਭਾਰਤੀ ਗੇਂਦਬਾਜ਼ਾਂ ਵਿਚ ਸ਼੍ਰੀਕਾਂਤ ਮੁੰਡੇ, ਵਾਈ ਪ੍ਰਿਥਵੀ ਰਾਜ ਤੇ ਸੰਦੀਪ ਵਾਰੀਅਰ ਵੀ ਟੀਮ ਨਾਲ ਇਸ ਸੈਸ਼ਨ ਤੋਂ ਜੁੜੇ ਹਨ।
ਪ੍ਰਜਨੇਸ਼ ਕਰੀਅਰ ਦੇ ਸਰਵਸ੍ਰੇਸ਼ਠ 84ਵੇਂ ਸਥਾਨ 'ਤੇ ਪਹੁੰਚੇ
NEXT STORY