ਰਾਵਲਪਿੰਡੀ- ਪਾਕਿਸਤਾਨ ਸੁਪਰ ਲੀਗ ਦੇ ਦੂਜੇ ਐਲਿਮੀਨੇਟਰ ਮੈਚ 'ਚ ਲਾਹੌਰ ਕਲੰਦਰਸ ਤੇ ਮੁਲਤਾਨ ਸੁਲਤਾਂਸ ਦੇ ਵਿਚਾਲੇ ਖੇਡਿਆ ਗਿਆ। ਇਸ ਮੈਚ ਦੇ ਦੌਰਾਨ ਪਾਕਿਸਤਾਨ ਦੇ ਦਿੱਗਜ ਆਲਰਾਊਂਡਰ ਖਿਡਾਰੀ ਸ਼ਾਹਿਦ ਅਫਰੀਦੀ ਬੱਲੇਬਾਜ਼ੀ ਦੇ ਲਈ ਆਏ ਤਾਂ ਲਾਹੌਰ ਕਲੰਦਰਸ ਦੇ ਗੇਂਦਬਾਜ਼ ਹਾਰਿਸ ਰਾਊਫ ਨੇ ਆਪਣੀ ਸ਼ਾਨਦਾਰ ਗੇਂਦ 'ਤੇ ਉਸ ਨੂੰ ਜ਼ੀਰੋ 'ਤੇ ਹੀ ਆਊਟ ਕਰ ਦਿੱਤਾ।
ਅਫਰੀਦੀ ਨੂੰ ਜ਼ੀਰੋ 'ਤੇ ਆਊਟ ਕਰਨ ਤੋਂ ਬਾਅਦ ਹਾਰਿਸ ਨੇ ਉਸ ਤੋਂ ਮੁਆਫੀ ਮੰਗ ਕੇ ਵਿਕਟ ਹਾਸਲ ਕਰਨ ਦਾ ਜਸ਼ਨ ਮਨਾਇਆ। ਹੁਣ ਸ਼ਾਹਿਦ ਅਫਰੀਦੀ ਨੇ ਆਪਣਾ ਬਿਆਨ ਦਿੱਤਾ ਹੈ। ਅਫਰੀਦੀ ਨੇ ਹਾਰਿਸ ਦੀ ਸ਼ਲਾਘਾ ਕਰਦੇ ਹੋਏ ਟਵੀਟ ਕੀਤਾ ਕਿ 'ਉਹ ਇਕ ਸ਼ਾਨਦਾਰ ਯਾਰਕਰ ਸੀ, ਜਿਸ ਨੂੰ ਖੇਡਣਾ ਮੁਸ਼ਕਿਲ ਸੀ ਹਾਰਿਸ ਤੁਸੀਂ ਬਹੁਤ ਵਧੀਆ ਗੇਂਦ ਸੁੱਟੀ ਪਰ ਅਗਲੀ ਬਾਰ ਹੌਲੀ ਗਤੀ ਨਾਲ ਗੇਂਦ ਸੁੱਟਣਾ।'
ਇਸ ਤੋਂ ਬਾਅਦ ਅਫਰੀਦੀ ਨੇ ਲਿਖਿਆ ਕਿ ਤੁਹਾਨੂੰ ਆਖਰੀ ਮੈਚ ਦੇ ਲਈ ਵਧਾਈ ਹੋਵੇ। ਕੱਲ ਦੇ ਮੈਚ ਦੇ ਲਈ ਮੈਂ ਬਹੁਤ ਉਤਸ਼ਾਹਿਤ ਹਾਂ। ਮੈਂ ਸਾਰੇ ਫੈਂਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਪੂਰੇ ਸੀਜ਼ਨ ਦੇ ਦੌਰਾਨ ਮੇਰੀ ਟੀਮ ਤੇ ਮੈਨੂੰ ਸਪੋਰਟ ਕੀਤਾ ਹੈ।
ਵਿੰਡੀਜ਼ ਵਿਰੁੱਧ ਟੀ20 ਲੜੀ ਲਈ ਨਿਊਜ਼ੀਲੈਂਡ ਨੇ ਟੀਮ 'ਚ ਸ਼ਾਮਲ ਕੀਤਾ ਇਹ ਬੱਲੇਬਾਜ਼
NEXT STORY