ਨਾਰਥ ਸਾਊਂਡ- ਸ਼ਾਹਦਾਬ ਨਦੀਮ (62 ਦੌੜਾਂ 'ਤੇ 5 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ-ਏ ਨੇ ਪਹਿਲੇ ਗੈਰ-ਅਧਿਕਾਰਤ ਟੈਸਟ ਦੇ ਪਹਿਲੇ ਦਿਨ ਵੈਸਟਇੰਡੀਜ਼-ਏ ਨੂੰ 66.5 ਓਵਰਾਂ ਵਿਚ 228 ਦੌੜਾਂ 'ਤੇ ਢੇਰ ਕਰ ਦਿੱਤਾ ਹੈ।
ਵਿੰਡੀਜ਼-ਏ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਟੀਮ ਵਲੋਂ ਸਿਰਫ ਮੱਧਕ੍ਰਮ ਦੇ ਬੱਲੇਬਾਜ਼ ਜਰਮਨ ਬਲੈਕ ਵੁਡ (53 ਦੌੜਾਂ) ਤੇ ਰਾਹਖੀਮ ਕਾਰਨਵਾਲ (59) ਹੀ ਅਰਧ ਸੈਂਕੜੇ ਲਾ ਸਕੇ ਤੇ ਪੂਰੀ ਟੀਮ 66.5 ਓਵਰਾਂ ਵਿਚ 228 ਦੌੜਾਂ 'ਤੇ ਢੇਰ ਹੋ ਗਈ। ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਪਿਨਰ ਸ਼ਾਹਦਾਬ ਨੇ 22 ਓਵਰਾਂ ਵਿਚ 2.81 ਦੀ ਬਿਹਤਰੀਨ ਇਕਾਨਮੀ ਰੇਟ ਨਾਲ ਗੇਂਦਬਾਜ਼ੀ ਕਰਦਿਆਂ 62 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਮਯੰਕ ਮਾਰਕੰਡੇ ਨੂੰ 40 ਦੌੜਾਂ 'ਤੇ 2 ਵਿਕਟਾਂ ਮਿਲੀਆਂ, ਜਦਕਿ ਮੁਹੰਮਦ ਸਿਰਾਜ ਨੇ 61 ਦੌੜਾਂ 'ਤੇ 2 ਵਿਕਟਾਂ ਲਈਆਂ। ਸ਼ਿਵਮ ਦੂਬੇ ਨੇ ਇਕ ਵਿਕਟ ਲਈ। ਭਾਰਤ ਨੇ ਵੀ ਇਸ ਤੋਂ ਬਾਅਦ ਆਪਣੀ ਪਹਿਲੀ ਪਾਰੀ ਵਿਚ 22 ਓਵਰਾਂ ਵਿਚ 1 ਵਿਕਟ ਦੇ ਨੁਕਸਾਨ 'ਤੇ 70 ਦੌੜਾਂ ਬਣਾ ਲਈਆਂ ਹਨ। ਬੱਲੇਬਾਜ਼ ਪ੍ਰਿਯਾਂਕ ਪਾਂਚਾਲ 31 ਦੌੜਾਂ ਤੇ ਸ਼ੁਭਮਨ ਗਿੱਲ 9 ਦੌੜਾਂ ਬਣਾ ਕੇ ਅਜੇਤੂ ਕ੍ਰੀਜ਼ 'ਤੇ ਹਨ। ਈਸ਼ਵਰਨ ਨੇ 52 ਗੇਂਦਾਂ ਦੀ ਪਾਰੀ ਵਿਚ 4 ਚੌਕੇ ਲਾਏ।
ਸ਼ਤਰੰਜ : ਭਗਤੀ ਕੁਲਕਰਨੀ ਦੀ ਜੇਤੂ ਮੁਹਿੰਮ ਜਾਰੀ
NEXT STORY