ਕਾਰਡਿਫ : ਅਫਗਾਨਿਸਤਾਨ ਦੇ ਕਪਤਾਨ ਗੁਲਬਦੀਨ ਨਾਇਬ ਨੇ ਕਿਹਾ ਕਿ ਉਸਦੀ ਟੀਮ ਮੁਹੰਮਦ ਸ਼ਹਿਜ਼ਾਦ ਦੇ ਵਿਵਾਦ ਦਾ ਅਸਰ ਆਪਣੇ 'ਤੇ ਨਹੀਂ ਪੈਣ ਦੇਵੇਗੀ, ਜਿਸ ਨੂੰ ਵਰਲਡ ਕੱਪ ਵਿਚੋਂ ਵਿਵਾਦਪੂਰਨ ਤਰੀਕੇ ਨਾਲ ਬਾਹਰ ਕਰ ਦਿੱਤਾ ਗਿਆ ਹੈ। ਸ਼ਹਿਜ਼ਾਦ ਅਫਗਾਨਿਸਤਾਨ ਦੇ ਪਹਿਲੇ 2 ਵਰਲਡ ਕੱਪ ਮੈਚਾਂ ਵਿਚ ਖੇਡੇ ਸੀ ਪਰ ਵੀਕਟਕੀਪਰ ਬੱਲੇਬਾਜ਼ ਨੂੰ ਗੋਡੇ ਦੀ ਸੱਟ ਕਾਰਨ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਦੇਸ਼ ਦੇ ਕ੍ਰਿਕਟ ਬੋਰਡ ਨੇ ਕਿਹਾ ਕਿ ਉਸ ਨੂੰ ਟੂਰਨਾਮੈਂਟ ਵਿਚ ਅੱਗੇ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ 31 ਸਾਲਾ ਖਿਡਾਰੀ ਨੇ ਆਸਟਰੇਲੀਆ ਅਤੇ ਸ਼੍ਰੀਲੰਕਾ ਤੋਂ ਮਿਲੀ ਹਾਰ ਵਿਚ ਸਿਰਫ 7 ਦੌੜਾਂ ਹੀ ਬਟੋਰੀਆਂ ਸੀ। ਉਸ ਨੇ ਦਾਅਵਾ ਕੀਤਾ ਕਿ ਡਾਕਟਰ ਦੀ ਸਲਾਹ ਮੁਤਾਬਕ ਉਹ ਅਗਲੇ ਕੁਝ ਦਿਨਾ ਤੱਕ ਫਿੱਟ ਹੋ ਜਾਣਗੇ। ਭਾਵੁਕ ਸ਼ਹਿਜ਼ਾਦ ਨੇ ਕਾਬੂਲ ਪਰਤਣ ਤੋਂ ਬਾਅਦ ਸਥਾਨਕ ਮੀਡੀਆ ਨੂੰ ਕਿਹਾ, ''ਜੇਕਰ ਉਹ ਮੈਨੂੰ ਖਿਡਾਉਣਾ ਨਹੀਂ ਚਾਹੁੰਦੇ ਤਾਂ ਮੈਂ ਕ੍ਰਿਕਟ ਛੱਡ ਦੇਵਾਂਗਾ।''
ਡਿਵਿਲੀਅਰਸ ਦੀ ਜਗ੍ਹਾ ਵਰਲਡ ਕੱਪ ਟੀਮ 'ਚ ਸ਼ਾਮਲ ਡੂਸਨ ਨੇ ਦੱਸੀ ਏ. ਬੀ. ਦੀ ਗਲਤੀ
NEXT STORY