ਸਾਊਂਡ (ਐਂਟੀਗਾ) : ਵੈਸਟਇੰਡੀਜ਼ ਦੇ ਕਪਤਾਨ ਸ਼ਾਈ ਹੋਪ ਨੇ ਖੁਲਾਸਾ ਕੀਤਾ ਕਿ ਮਹਿੰਦਰ ਸਿੰਘ ਧੋਨੀ ਦੀ ਅੰਤ ਤੱਕ ਕਦੇ ਵੀ ਹਾਰ ਨਾ ਮੰਨਣ ਦੀ ਸਲਾਹ ਨੇ ਉਨ੍ਹਾਂ ਨੂੰ ਇੰਗਲੈਂਡ ਦੇ ਖਿਲਾਫ ਪਹਿਲੇ ਵਨਡੇ ਵਿਚ ਪ੍ਰੇਰਿਤ ਕੀਤਾ ਜਿਸ ਨਾਲ ਉਨ੍ਹਾਂ ਦੀ ਟੀਮ ਰੋਮਾਂਚਕ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : ਰਾਮਕੁਮਾਰ ਰਾਮਨਾਥਨ ਨੇ ITF ਕਲਬੁਰਗੀ ਓਪਨ ਖਿਤਾਬ ਜਿੱਤਿਆ
ਸਾਬਕਾ ਭਾਰਤੀ ਕਪਤਾਨ ਧੋਨੀ ਕੰਮ ਪ੍ਰਤੀ ਸ਼ਾਂਤ ਪਹੁੰਚ ਅਤੇ ਮੈਚ ਜਿੱਤਣ ਦੇ ਹੁਨਰ ਲਈ ਜਾਣੇ ਜਾਂਦੇ ਹਨ। ਵੈਸਟਇੰਡੀਜ਼ ਨੇ ਐਤਵਾਰ ਨੂੰ ਇੰਗਲੈਂਡ ਖਿਲਾਫ ਪਹਿਲੇ ਵਨਡੇ 'ਚ 326 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 213 ਦੌੜਾਂ 'ਤੇ ਪੰਜ ਵਿਕਟਾਂ ਗੁਆ ਦਿੱਤੀਆਂ। ਅਜਿਹੇ 'ਚ ਹੋਪ ਨੇ ਧੋਨੀ ਨਾਲ ਹੋਈ ਗੱਲਬਾਤ ਨੂੰ ਯਾਦ ਕੀਤਾ ਅਤੇ ਟੀਮ ਨੂੰ ਟੀਚੇ ਤਕ ਪਹੁੰਚਾਇਆ।
ਇਹ ਵੀ ਪੜ੍ਹੋ : IND vs AUS: ਟੀਮ ਇੰਡੀਆ ਨੇ ਆਸਟ੍ਰੇਲੀਆ ਤੋਂ ਟੀ-20 ਸੀਰੀਜ਼ 4-1 ਨਾਲ ਜਿੱਤੀ, 6 ਦੌੜਾਂ ਨਾਲ ਜਿੱਤਿਆ ਮੈਚ
109 ਦੌੜਾਂ ਦੀ ਅਜੇਤੂ ਪਾਰੀ ਖੇਡਣ ਤੋਂ ਬਾਅਦ ਹੋਪ ਨੇ ਕਿਹਾ, 'ਮੇਰੀ ਇਕ ਬਹੁਤ ਮਸ਼ਹੂਰ ਸ਼ਖਸ ਮਹਿੰਦਰ ਸਿੰਘ ਧੋਨੀ ਨਾਲ ਗੱਲ ਹੋਈ ਸੀ ਅਤੇ ਉਸ ਨੇ ਕਿਹਾ ਕਿ ਤੁਸੀਂ ਜਿੰਨਾ ਸੋਚਦੇ ਹੋ ਉਸ ਤੋਂ ਜ਼ਿਆਦਾ ਸਮਾਂ ਤੁਹਾਡੇ ਕੋਲ ਹੁੰਦਾ ਹੈ।' ਧੋਨੀ ਵਾਂਗ ਵਿਕਟਕੀਪਰ-ਬੱਲੇਬਾਜ਼ ਹੋਪ ਨੇ ਕਿਹਾ, 'ਇੰਨੇ ਸਾਲਾਂ ਤੋਂ ਜਦੋਂ ਮੈਂ ਵਨਡੇ ਕ੍ਰਿਕਟ ਖੇਡ ਰਿਹਾ ਹਾਂ, ਉਸ ਦਾ ਇਹ ਬਿਆਨ ਹਮੇਸ਼ਾ ਮੇਰੇ ਦਿਮਾਗ 'ਚ ਰਹਿੰਦਾ ਹੈ।'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮਕੁਮਾਰ ਰਾਮਨਾਥਨ ਨੇ ITF ਕਲਬੁਰਗੀ ਓਪਨ ਖਿਤਾਬ ਜਿੱਤਿਆ
NEXT STORY