ਨਵੀਂ ਦਿੱਲੀ - ਦੁਨੀਆ ਭਰ ਦੀਆਂ ਨਜ਼ਰਾਂ ਪੌਪ ਸੰਗੀਤ ਦੀਆਂ 2 ਸੁਪਰਸਟਾਰ ਦੇ ਇਕੱਠੇ ਹੋਣ ਵਾਲੇ ਪ੍ਰੋਗਰਾਮ 'ਤੇ ਹਨ। ਹਰ ਕੋਈ ਜਾਣਦਾ ਹੈ ਕਿ ਸੁਰਾਂ ਦੀਆਂ 2 ਮੱਲਿਕਾਵਾਂ ਸ਼ਕੀਰਾ ਤੇ ਜੈਨੀਫਰ ਲੋਪੇਜ਼ ਫਰਵਰੀ 'ਚ ਹੋਣ ਵਾਲੀ ਨੈਸ਼ਨਲ ਫੁੱਟਬਾਲ ਲੀਗ (ਐੱਨ. ਐੱਫ. ਐੱਲ.) ਦੇ ਹਾਫ ਟਾਈਮ ਸ਼ੋਅ ਵਿਚ ਇਕੱਠੇ ਪ੍ਰੋਗਰਾਮ ਪੇਸ਼ ਕਰਨਗੀਆਂ ਤਾਂ ਇਕ ਤਰ੍ਹਾਂ ਜਿਵੇਂ ਸਮਾਂ ਬੱਝ ਜਾਵੇਗਾ। ਇਸ ਨੂੰ ਲੈ ਕੇ ਚਾਹੁਣ ਵਾਲਿਆਂ ਦੀ ਉਤਸੁਕਤਾ ਨੂੰ ਧਿਆਨ ਵਿਚ ਰੱਖਦੇ ਹੋਏ ਅਮਰੀਕੀ ਪੌਪ ਸਟਾਰ ਜੈਨੀਫਰ ਨੇ ਉਨ੍ਹਾਂ ਨੂੰ ਕੁਝ ਸੰਕੇਤ ਦਿੱਤੇ।
ਜੈਨੀਫਰ ਨੇ ਦੱਸਿਆ, ''ਇਸ ਨੂੰ ਲੈ ਕੇ ਸ਼ਕੀਰਾ ਦੇ ਨਾਲ ਮੇਰੀ ਕਈ ਵਾਰ ਮੁਲਾਕਾਤ ਹੋ ਚੁੱਕੀ ਹੈ। ਉਹ ਤਾਂ ਇਸ ਨੂੰ ਲੈ ਕੇ ਬੇਹੱਦ ਖੁਸ਼ ਹੈ। ਅਸੀਂ ਇਹ ਵੀ ਸੋਚ ਰਹੇ ਹਾਂ ਕਿ ਸਾਡੇ ਦੋਵਾਂ ਨਾਲ ਸਟੇਜ 'ਤੇ ਕੌਣ ਆ ਸਕਦਾ ਹੈ। ਪ੍ਰੋਗਰਾਮ ਨੂੰ ਬੇਹੱਦ ਯਾਦਗਾਰ ਬਣਾਉਣ ਲਈ ਬਹੁਤ ਸਾਰੇ ਲੋਕਾਂ ਤੇ ਟੀਮਾਂ ਨਾਲ ਗੱਲਬਾਤ ਤੇ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਸਾਡਾ ਸਾਰਿਆਂ ਦਾ ਵੱਡਾ ਮਕਸਦ ਲੋਕਾਂ ਦਾ ਭਰਪੂਰ ਮਨੋਰੰਜਨ ਕਰਨਾ ਹੈ, ਜਿਸ ਨੂੰ ਉਹ ਸਾਲਾਂ ਤਕ ਯਾਦ ਰੱਖ ਸਕਣ।''
ਇਹ ਮਹਾ-ਆਯੋਜਨ 2 ਫਰਵਰੀ ਨੂੰ ਮਿਆਮੀ ਦੇ ਹਾਰਡ ਰੋਕੀ ਸਟੇਡੀਅਮ ਵਿਚ ਹੋਵੇਗਾ। ਲੋਪੇਜ਼ ਨੇ ਪਿਛਲੇ ਮਹੀਨੇ ਟਵਿਟਰ 'ਤੇ ਕੋਲੰਬੀਆਈ ਸੁਪਰਸਟਾਰ ਸ਼ਕੀਰਾ ਨਾਲ ਫੋਟੋ ਪੋਸਟ ਕਰ ਕੇ ਲੋਕਾਂ ਨੂੰ ਪਹਿਲੀ ਵਾਰ ਇਹ ਜਾਣਕਾਰੀ ਦਿੱਤੀ ਸੀ। ਇਨ੍ਹਾਂ ਦੋਵਾਂ ਸਿਤਾਰਿਆਂ ਨੇ ਇਕੋ ਜਿਹੀ ਪੋਸ਼ਾਕ ਪਹਿਨੀ ਹੋਈ ਸੀ।
ਬਾਰਸੀਲੋਨਾ ਹਾਰਿਆ, ਰੀਅਲ ਮੈਡ੍ਰਿਡ ਨੇ ਘਰ 'ਚ ਖੇਡਿਆ ਡਰਾਅ
NEXT STORY