ਸਪੋਰਟਸ ਡੈਸਕ : ਸੀ.ਆਈ.ਐੱਸ.ਐੱਫ. ਗਾਰਡ ਕੁਲਵਿੰਦਰ ਕੌਰ ਵੱਲੋਂ ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਮਾਰੇ ਗਏ ਥੱਪੜ ਦੀ ਗੂੰਜ ਪੂਰੇ ਦੇਸ਼ 'ਚ ਸੁਣਾਈ ਦੇ ਰਹੀ ਹੈ। ਹੁਣ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਵੀ ਇਸ ਮਾਮਲੇ 'ਚ ਅੱਗੇ ਆਈ ਹੈ। ਹਸੀਨ ਨੇ ਕੁਲਵਿੰਦਰ ਦੀ ਤਾਰੀਫ਼ ਕੀਤੀ ਅਤੇ ਨਾਲ ਹੀ ਕੰਗਨਾ ਨੂੰ ਗਲਤ ਟਿੱਪਣੀਆਂ ਤੋਂ ਬਚਣ ਦੀ ਹਿਦਾਇਤ ਵੀ ਦਿੱਤੀ।
ਇਹ ਵੀ ਪੜ੍ਹੋ- ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਮਹਿਲਾ ਗਾਰਡ ਦੇ ਹੱਕ 'ਚ ਆਏ ਬਜਰੰਗ, ਦਿੱਤਾ ਵੱਡਾ ਬਿਆਨ
ਹਸੀਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਲਿਖਿਆ- ਮੈਂ ਕੰਗਨਾ ਜੀ ਦੀ ਫੈਨ ਹਾਂ। ਪਰ ਮੈਂ ਉਨ੍ਹਾਂ ਦੀਆਂ ਗਲਤ ਟਿੱਪਣੀਆਂ ਦਾ ਸਮਰਥਨ ਨਹੀਂ ਕਰਦੀ। ਮੈਂ ਗਲਤ ਗੱਲ ਨੂੰ ਗਲਤ ਹੀ ਕਹਾਂਗੀ। ਮੈਂ ਅੱਲ੍ਹਾ ਅੱਗੇ ਦੁਆ ਕਰਦੀ ਹਾਂ, ਸ਼ਾਹੀਨ ਬਾਗ ਪ੍ਰਦਰਸ਼ਨਕਾਰੀ ਔਰਤਾਂ 'ਤੇ ਗਲਤ ਸ਼ਬਦਾਂ ਦੀ ਵਰਤੋਂ ਅਤੇ ਜਿਨ੍ਹਾਂ ਨੇ ਗਲਤ ਟਿੱਪਣੀਆਂ ਕੀਤੀਆਂ ਸਨ ਉਨ੍ਹਾਂ ਲੋਕਾਂ ਨੂੰ ਵੀ ਸਬਕ ਮਿਲੇ। ਇੰਸ਼ਾਅੱਲ੍ਹਾ।
ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਸੀ.ਆਈ.ਐੱਸ.ਐੱਫ. ਗਾਰਡ ਕੁਲਵਿੰਦਰ ਕੌਰ 'ਤੇ ਚੈਕਿੰਗ ਦੌਰਾਨ ਥੱਪੜ ਮਾਰਨ ਦਾ ਦੋਸ਼ ਲਗਾਇਆ ਹੈ। ਕੰਗਨਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕਰਕੇ ਕਿਹਾ ਸੀ ਕਿ ਜਦੋਂ ਕੁਲਵਿੰਦਰ ਨੇ ਉਸ ਦੇ ਚਿਹਰੇ 'ਤੇ ਹਮਲਾ ਕੀਤਾ ਤਾਂ ਉਹ ਜਾਂਚ ਕਰਨ ਤੋਂ ਬਾਅਦ ਅੱਗੇ ਵਧ ਰਹੀ ਸੀ। ਜਦੋਂ ਮੈਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਕਿਸਾਨ ਧਰਨੇ ਦੇ ਸਮਰਥਕ ਹਨ। ਉਕਤ ਵੀਡੀਓ ਸੰਦੇਸ਼ 'ਚ ਕੰਗਨਾ ਨੇ ਦੋਸ਼ ਲਗਾਇਆ ਕਿ ਪੰਜਾਬ 'ਚ ਅੱਤਵਾਦ ਅਤੇ ਹਿੰਸਾ 'ਚ ਹੈਰਾਨ ਕਰਨ ਵਾਲਾ ਵਾਧਾ ਹੋ ਰਿਹਾ ਹੈ। ਇਸ ਤੋਂ ਬਾਅਦ ਕੰਗਨਾ ਨੇ ਇਸ ਦੀ ਸ਼ਿਕਾਇਤ ਗ੍ਰਹਿ ਮੰਤਰਾਲੇ ਨੂੰ ਕੀਤੀ।
ਇਹ ਵੀ ਪੜ੍ਹੋ- ਸਰਬਜੋਤ ਨੇ ਮਿਊਨਿਖ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਸੋਨ ਤਮਗਾ ਜਿੱਤਿਆ
ਦੱਸਿਆ ਗਿਆ ਕਿ ਇਸ ਘਟਨਾ ਦੀ ਪੂਰੀ ਜਾਂਚ ਲਈ ਪੁਲਸ ਨੇ ਸੀ.ਆਈ.ਐੱਸ.ਐੱਫ. ਗਾਰਡ ਕੁਲਵਿੰਦਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੌਰਾਨ ਕੁਲਵਿੰਦਰ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ 'ਚ ਉਸ ਨੇ ਕੰਗਨਾ ਦੇ ਉਸ ਬਿਆਨ ਦਾ ਵਿਰੋਧ ਕੀਤਾ ਸੀ, ਜਿਸ 'ਚ ਬਾਲੀਵੁੱਡ ਅਦਾਕਾਰਾ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ 'ਚ ਔਰਤਾਂ 100-100 ਰੁਪਏ ਲੈ ਕੇ ਧਰਨਾ ਦੇਣ ਜਾਂਦੀਆਂ ਹਨ। ਕੁਲਵਿੰਦਰ ਨੇ ਦੋਸ਼ ਲਾਇਆ ਕਿ ਉਕਤ ਧਰਨੇ ਦੌਰਾਨ ਉਨ੍ਹਾਂ ਦੀ ਮਾਂ ਵੀ ਧਰਨੇ ’ਤੇ ਬੈਠੀ ਸੀ। ਇਹ ਗਲਤ ਸੀ।
ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ। ਕਿਹਾ ਗਿਆ ਕਿ ਕੁਲਵਿੰਦਰ ਨੂੰ ਵਰਦੀ ਵਿੱਚ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਕਈਆਂ ਨੇ ਘਟਨਾ ਦੀ ਪੂਰੀ ਵੀਡੀਓ ਸਾਹਮਣੇ ਲਿਆਉਣ ਦੀ ਗੱਲ ਕਹੀ। ਕਿਹਾ ਗਿਆ ਸੀ ਕਿ ਪੂਰੀ ਵੀਡੀਓ ਨੂੰ ਜਾਣਬੁੱਝ ਕੇ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ। ਇਸ ਤੋਂ ਇਲਾਵਾ ਕੁਲਵਿੰਦਰ ਨੂੰ ਵੀ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਜੋ ਉਹ ਦੱਸ ਸਕੇ ਕਿ ਕੀ ਕੰਗਨਾ ਨੇ ਸਕਿਓਰਿਟੀ ਚੈਕਿੰਗ ਦੌਰਾਨ ਉਸ 'ਤੇ ਕੋਈ ਟਿੱਪਣੀ ਕੀਤੀ ਸੀ, ਜਿਸ ਨਾਲ ਉਹ ਭੜਕ ਗਈ। ਦੂਜੇ ਪਾਸੇ ਕੰਗਨਾ ਦੀ ਭੈਣ ਰੰਗੋਲੀ ਨੇ ਦੋਸ਼ ਲਗਾਇਆ ਕਿ ਇਸ ਘਟਨਾ ਦਾ ਕੁਲਵਿੰਦਰ ਨੂੰ ਫ਼ਾਇਦਾ ਹੋ ਰਿਹਾ ਹੈ ਅਤੇ ਉਸ ਨੂੰ ਖਾਲਿਸਤਾਨ ਦੀ ਮੰਗ ਕਰਨ ਵਾਲੀਆਂ ਜੱਥੇਬੰਦੀਆਂ ਫੰਡਿੰਗ ਕਰ ਰਹੀਆਂ ਹਨ।
ਲਕਸ਼ੈ ਸੇਨ ਦੀ ਹਾਰ ਨਾਲ ਥਾਈਲੈਂਡ ਓਪਨ ’ਚੋਂ ਭਾਰਤੀ ਚੁਣੌਤੀ ਖਤਮ
NEXT STORY