ਨਵੀਂ ਦਿੱਲੀ— ਭਾਰਤੀ ਕ੍ਰਿਕਟਰ ਮੁਹੰਮਦ ਸ਼ੰਮੀ ਅਤੇ ਉਸ ਦੀ ਪਤਨੀ ਹਸੀਨ ਜਹਾਂ ਵਿਚਾਲੇ ਪਰਿਵਾਰਕ ਝਗੜਾ ਜਨਤਕ ਹੋਣ ਤੋਂ ਬਾਅਦ ਹਰ ਦਿਨ ਇਸ 'ਚ ਨਵੇਂ ਮੋੜ ਆ ਰਹੇ ਹਨ। ਹਸੀਨ ਨੇ ਫਿਰ ਤੋਂ ਕ੍ਰਿਕਟਰ 'ਤੇ ਨਵੇਂ ਦੋਸ਼ ਲਾਏ ਅਤੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਸ਼ੰਮੀ ਦਾ ਫੋਨ ਉਸ ਦੇ ਹੱਥ ਨਾ ਲੱਗਾ ਹੁੰਦਾ ਤਾਂ ਹੁਣ ਤਕ ਕ੍ਰਿਕਟਰ ਵਲੋਂ ਉਸ ਨੂੰ ਤਲਾਕ ਵੀ ਦੇ ਦਿੱਤਾ ਹੁੰਦਾ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਖਿਲਾਫ ਉਸ ਦੀ ਪਤਨੀ ਨੇ ਕੋਲਕਾਤਾ ਪੁਲਸ 'ਚ ਘਰੇਲੂ ਹਿੰਸਾ, ਜਬਰ-ਜ਼ਨਾਹ, ਦਾਜ ਅਤੇ ਵੱਖ-ਵੱਖ ਔਰਤਾਂ ਨਾਲ ਸਬੰਧ ਰੱਖਣ ਵਰਗੇ ਗੰਭੀਰ ਦੋਸ਼ ਲਾਉਂਦੇ ਹੋਏ ਐੱਫ. ਆਈ. ਆਰ. ਦਰਜ ਕਰਵਾਈ ਹੈ।
ਭਾਰਤੀ ਕ੍ਰਿਕਟਰ ਇਨ੍ਹਾਂ ਦੋਸ਼ਾਂ ਤੋਂ ਬਾਅਦ ਆਪਣਾ ਅਕਸ ਖਰਾਬ ਹੋਣ ਦੇ ਨਾਲ-ਨਾਲ ਰਾਸ਼ਟਰੀ ਟੀਮ ਅਤੇ ਆਈ. ਪੀ. ਐੱਲ. ਦੇ ਆਗਾਮੀ ਸੈਸ਼ਨ ਵਿਚ ਵੀ ਆਪਣੇ ਕਰੀਅਰ ਨੂੰ ਲੈ ਕੇ ਸੰਕਟ 'ਚ ਘਿਰ ਗਿਆ ਹੈ। ਜਿਥੇ ਉਸ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਬੁੱਧਵਾਰ ਜਾਰੀ ਆਪਣੀ ਕੇਂਦਰੀ ਕਰਾਰ ਦੀ ਸੂਚੀ 'ਚੋਂ ਬਾਹਰ ਰੱਖਿਆ ਹੈ, ਉਥੇ ਹੀ ਆਈ. ਪੀ. ਐੱਲ. ਦੀ ਉਸ ਦੀ ਟੀਮ ਦਿੱਲੀ ਡੇਅਰਡੇਵਿਲਜ਼ ਵੀ ਉਸ ਨੂੰ ਲੀਗ 'ਚ ਖਿਡਾਉਣ 'ਤੇ ਦੁਬਾਰਾ ਵਿਚਾਰ ਕਰ ਰਹੀ ਹੈ।
ਹਸੀਨ ਨੇ ਕਿਹਾ ਕਿ ਮੈਂ ਸ਼ੰਮੀ ਨੂੰ ਫੋਨ ਮਿਲਣ ਤੋਂ ਬਾਅਦ ਕਾਫੀ ਸਮਝਾਉਣ ਅਤੇ ਗਲਤੀ ਸਵੀਕਾਰਨ ਨੂੰ ਕਿਹਾ। ਸ਼ੰਮੀ ਖਿਲਾਫ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ 'ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਝੱਲ ਰਹੇ ਤੇਜ਼ ਗੇਂਦਬਾਜ਼ ਨੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਉਸ ਦੀ ਪਤਨੀ ਕਿਸੇ ਦੇ ਬਹਿਕਾਵੇ 'ਚ ਆ ਗਈ ਹੈ ਅਤੇ ਉਹ ਉਸ ਖਿਲਾਫ ਕੋਈ ਸਾਜ਼ਿਸ਼ ਹੈ। ਹਾਲਾਂਕਿ ਹਸੀਨ ਨੇ ਕਿਹਾ ਕਿ ਸ਼ੰਮੀ ਖੁਦ ਨੂੰ ਬਚਾਉਣ ਲਈ ਅਜਿਹਾ ਕਹਿ ਰਿਹਾ ਹੈ। ਹਸੀਨ ਨੇ ਸ਼ੰਮੀ ਦੇ ਦੋਸ਼ਾਂ ਨੂੰ ਲੈ ਕੇ ਕਿਹਾ ਕਿ ਉਹ ਖੁਦ ਨੂੰ ਬਚਾਉਣ ਲਈ ਬਹਾਨੇ ਬਣਾ ਰਿਹਾ ਹੈ। ਮੀਡੀਆ ਨੂੰ ਮੈਂ ਬਹੁਤ ਸਾਰੇ ਸਬੂਤ ਦੇ ਦਿੱਤੇ ਹਨ ਤਾਂ ਕਿਉਂ ਨਹੀਂ ਮੀਡੀਆ ਹੀ ਇਸ ਮਾਮਲੇ ਦੀ ਤਹਿਕੀਕਾਤ ਕਰ ਲੈਂਦਾ। ਮੈਂ ਸੋਸ਼ਲ ਮੀਡੀਆ 'ਤੇ ਸਭ ਕੁਝ ਕਿਹਾ ਹੈ, ਮੈਂ ਤਾਂ ਸ਼ੰਮੀ ਨੂੰ ਆਪਣਾ ਵਿਆਹ ਬਚਾਉਣ ਲਈ ਕਾਫੀ ਅਪੀਲ ਕੀਤੀ ਹੈ। ਜੇਕਰ ਉਹ ਦੁਬਾਰਾ ਮੇਰੇ ਕੋਲ ਆਉਣ ਦਾ ਫੈਸਲਾ ਕਰਦਾ ਹੈ ਤਾਂ ਮੈਂ ਇਸ ਬਾਰੇ ਵਿਚਾਰ ਕਰ ਸਕਦੀ ਹਾਂ।
28 ਸਾਲਾ ਤੇਜ਼ ਗੇਂਦਬਾਜ਼ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਜ਼ਿਆਦਾ ਕੁਝ ਨਹੀਂ ਕਿਹਾ ਹੈ ਅਤੇ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਮੇਰੇ ਉਪਰ ਹਰ ਦਿਨ ਨਵੇਂ ਦੋਸ਼ ਲਾਏ ਜਾ ਰਹੇ ਹਨ ਅਤੇ ਮੈਂ ਇਸ ਦੀ ਸਫਾਈ ਨਹੀਂ ਦੇਣਾ ਚਾਹੁੰਦਾ, ਮੈਂ ਸਿਰਫ ਇੰਨਾ ਕਹਿ ਸਕਦਾ ਹਾਂ ਕਿ ਇਨ੍ਹਾਂ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਸ਼ੰਮੀ ਨੇ ਇਸ ਦੌਰਾਨ ਆਪਣੇ ਰਾਸ਼ਟਰੀ ਟੀਮ ਦੇ ਕਰੀਅਰ ਨੂੰ ਲੈ ਕੇ ਵੀ ਕਿਹਾ ਕਿ ਉਸ ਨੂੰ ਭਾਰਤੀ ਬੋਰਡ 'ਤੇ ਪੂਰਾ ਭਰੋਸਾ ਹੈ। ਉਸ ਨੇ ਕਿਹਾ ਕਿ ਮੈਨੂੰ ਬੀ. ਸੀ. ਸੀ. ਆਈ. 'ਤੇ ਭਰੋਸਾ ਹੈ ਅਤੇ ਜਾਂਚ ਤੋਂ ਬਾਅਦ ਜੋ ਵੀ ਬੋਰਡ ਦਾ ਫੈਸਲਾ ਹੋਵੇਗਾ, ਮੈਂ ਉਸ ਨੂੰ ਸਵੀਕਾਰ ਕਰਾਂਗਾ। ਮੈਨੂੰ ਇਸ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ।
ਸੈਂਕੜਾ ਲਗਾਉਣ ਤੋਂ ਬਾਅਦ ਡਿਵੀਲੀਅਰਸ ਨੇ ਇਸ ਖਿਡਾਰੀ ਦੇ ਰਿਕਾਰਡ ਦੀ ਕੀਤੀ ਬਰਾਬਰੀ
NEXT STORY