ਸਪੋਰਟਸ ਡੈਸਕ- ਚੇਨਈ ਸੁਪਰ ਕਿੰਗਜ਼ ਨੂੰ ਇਸ ਆਈ. ਪੀ. ਐੱਲ. 2022 ਸੀਜ਼ਨ 'ਚ ਪਹਿਲੇ 4 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਚਾਰ ਮੈਚ ਹਾਰਨ ਦੇ ਬਾਅਦ ਟੀਮ ਦੀ ਕਾਫੀ ਆਲੋਚਨਾ ਹੋਈ। ਜਦਕਿ ਟੀਮ ਦੇ ਸਾਬਕਾ ਖਿਡਾਰੀ ਰਹੇ ਸ਼ੇਨ ਵਾਟਸਨ ਨੇ ਚੇਨਈ ਦੀ ਕਮਜ਼ੋਰੀ ਦੱਸੀ ਹੈ। ਸ਼ੇਨ ਵਾਟਸਨ ਨੇ ਇਕ ਬਿਆਨ 'ਚ ਕਿਹਾ ਕਿ ਟੀਮ ਕੋਲ ਚੰਗੇ ਗੇਂਦਬਾਜ਼ਾਂ ਦੀ ਕਮੀ ਹੈ ਜਿਸ ਕਾਰਨ ਉਹ ਇਸ ਸਾਲ ਮੈਚ ਨਹੀਂ ਜਿੱਤ ਰਹੇ ਹਨ।
ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਨੂੰ ਚਾਰ ਮੈਚਾਂ 'ਚ ਹਰਾ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਉਸ ਨੇ ਰਾਇਲ ਚੈਲੰਜਰਜ਼ 'ਤੇ 23 ਦੌੜਾਂ ਦੀ ਜਿੱਤ ਨਾਲ ਖਾਤਾ ਖੋਲ੍ਹਿਆ। ਆਈ. ਪੀ. ਐੱਲ. 'ਚ ਸੀ. ਐੱਸ. ਕੇ ਲਈ ਖੇਡ ਚੁੱਕੇ ਵਾਟਸਨ ਨੇ ਕਿਹਾ ਕਿ ਸੀ. ਐੱਸ. ਕੇ. ਦੇ ਨਾਲ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਉਸ ਦੀ ਤੇਜ਼ ਗੇਂਦਬਾਜ਼ੀ 'ਚ ਕੁਝ ਖ਼ਾਮੀ ਹੈ।
ਉਨ੍ਹਾਂ ਕਿਹਾ ਕਿ ਪਿਛਲ਼ੇ ਸਾਲ ਉਨ੍ਹਾਂ ਕੋਲ ਸ਼ਾਰਦੁਲ ਠਾਕੁਰ ਸੀ। ਦੀਪਕ ਚਾਹਰ ਸੱਟ ਦਾ ਸ਼ਿਕਾਰ ਹੋ ਗਿਆ ਹੈ। ਉਨ੍ਹਾਂ ਨੇ ਨਿਲਾਮੀ 'ਤੇ ਉਸ 'ਤੇ ਕਾਫ਼ੀ ਖ਼ਰਚ ਕੀਤਾ ਪਰ ਹੁਣ ਉਹ ਟੂਰਨਾਮੈਂਟ ਦੇ ਕਾਫੀ ਹਿੱਸੇ 'ਚ ਗ਼ੈਰ ਹਾਜ਼ਰ ਰਹੇਗਾ ਜੋ ਉਨ੍ਹਾਂ ਲਈ ਨੁਕਸਾਨਦਾਇਕ ਹੈ। ਉਨ੍ਹਾਂ ਕੋਲ ਜੋਸ਼ ਹੇਜ਼ਲਵੁੱਡ ਜਿਹਾ ਵਿਦੇਸ਼ੀ ਤੇਜ਼ ਗੇਂਦਬਾਜ਼ ਨਹੀਂ ਹੈ। ਇਸ ਤੋਂ ਪਹਿਲਾਂ ਉਨ੍ਹਾਂ ਕੋਲ ਹਮੇਸ਼ਾ ਵਿਸ਼ਵ ਪੱਧਰੀ ਵਿਦੇਸ਼ੀ ਤੇਜ਼ ਗੇਂਦਬਾਜ਼ ਰਹੇ ਸਨ। ਚੰਗੇ ਗੇਂਦਬਾਜ਼ਾਂ ਦੀ ਕਮੀ ਕਾਰਨ ਉਹ ਜੂਝ ਰਹੇ ਹਨ।
ਹਾਰ ਦੇ ਬਾਅਦ ਦਿੱਲੀ ਕੈਪੀਟਲਸ ਦੇ ਮੁੱਖ ਕੋਚ ਪੋਂਟਿੰਗ ਦਾ ਬਿਆਨ- ਸਹੀ ਟੀਮ ਦੀ ਚੋਣ ਕਰਨੀ ਹੋਵੇਗੀ
NEXT STORY