ਸ਼ੰਘਾਈ : ਸਾਬਕਾ ਚੈਂਪੀਅਨ ਦਾਨਿਲ ਮੇਦਵੇਦੇਵ ਨੇ ਟੌਮੀ ਪੌਲ ਨੂੰ ਹਰਾ ਕੇ ਤੀਜੀ ਵਾਰ ਰੋਲੇਕਸ ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਪੰਜਵੀਂ ਸੀਡ ਪ੍ਰਾਪਤ ਮੇਦਵੇਦੇਵ ਨੇ 2 ਘੰਟੇ 9 ਮਿੰਟ ਤੱਕ ਚੱਲੇ ਰੋਮਾਂਚਕ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਅਮਰੀਕਾ ਦੇ ਟੌਮੀ ਪੌਲ ਨੂੰ 6-3, 1-6, 6-3 ਨਾਲ ਮਾਤ ਦਿੱਤੀ। ਇਸ ਜਿੱਤ ਨਾਲ 'ਏ.ਟੀ.ਪੀ. ਲਾਈਵ ਰੇਸ ਟੂ ਟਿਊਰਿਨ' ਵਿੱਚ ਛੇਵੇਂ ਸਥਾਨ 'ਤੇ ਪਹੁੰਚ ਕੇ ਉਨ੍ਹਾਂ ਨੇ ਨਿੱਟੋ ਏ.ਟੀ.ਪੀ. ਫਾਈਨਲਜ਼ ਲਈ ਕਵਾਲੀਫਾਈ ਕਰਨ ਦੀ ਆਪਣੀ ਦਾਅਵੇਦਾਰੀ ਹੋਰ ਮਜ਼ਬੂਤ ਕਰ ਲਈ ਹੈ।
ਸੈਮੀਫਾਈਨਲ ਵਿੱਚ 2019 ਦੇ ਚੈਂਪੀਅਨ ਮੇਦਵੇਦੇਵ ਦਾ ਸਾਹਮਣਾ ਸਪੇਨ ਦੇ 20 ਸਾਲਾ ਰਾਫੇਲ ਜੋਦਾਰ ਨਾਲ ਹੋਵੇਗਾ। ਜੋਦਾਰ ਨੇ ਕੈਸਪਰ ਰੂਡ ਨੂੰ 4-6, 6-4, 6-3 ਨਾਲ ਹਰਾ ਕੇ ਸ਼ੰਘਾਈ ਮਾਸਟਰਜ਼ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਸੈਮੀਫਾਈਨਲਿਸਟ ਬਣਨ ਦਾ ਮਾਣ ਹਾਸਲ ਕੀਤਾ ਹੈ।
ਦਿੱਲੀ ਹਾਫ਼ ਮੈਰਾਥਨ 'ਚ 41,000 ਤੋਂ ਵੱਧ ਦੌੜਾਕ ਲੈਣਗੇ ਹਿੱਸਾ
NEXT STORY