ਸ਼ੰਘਾਈ : ਸਪੇਨ ਦੇ 25ਵੀਂ ਵਰੀਅਤਾ ਪ੍ਰਾਪਤ ਟੈਨਿਸ ਖਿਡਾਰੀ ਅਲੇਜਾਂਦਰੋ ਡੇਵਿਡੋਵਿਚ ਫੋਕਿਨਾ ਨੇ ਸ਼ਾਨਦਾਰ ਵਾਪਸੀ ਕਰਦਿਆਂ ਰੂਫੇਲ ਜੋਡਾਰ ਨੂੰ ਹਰਾ ਕੇ ਸ਼ੰਘਾਈ ਮਾਸਟਰਸ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਪਹਿਲਾ ਸੈੱਟ ਅਤੇ ਇੱਕ ਬ੍ਰੇਕ ਤੋਂ ਪਿਛੜਨ ਤੋਂ ਬਾਅਦ ਫੋਕਿਨਾ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਜੋਡਾਰ ਨੂੰ 1-6, 7-6 (5), 6-4 ਨਾਲ ਮਾਤ ਦਿੱਤੀ। ਇਹ ਇਸ ਸਾਲ ਦਾ ਉਨ੍ਹਾਂ ਦਾ ਤੀਜਾ ਖ਼ਿਤਾਬ ਹੈ ਅਤੇ ਉਨ੍ਹਾਂ ਦੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਖ਼ਿਤਾਬ ਹੈ।
ਫੋਕਿਨਾ ਆਪਣੇ ਕਰੀਅਰ ਦੇ ਪਹਿਲੇ ਪੰਜ ਫਾਈਨਲ ਮੁਕਾਬਲੇ ਹਾਰ ਗਏ ਸਨ, ਜਿਨ੍ਹਾਂ ਵਿੱਚ 2022 ਦਾ ਮੋਂਟੇ ਕਾਰਲੋ ਮਾਸਟਰਸ ਫਾਈਨਲ ਵੀ ਸ਼ਾਮਲ ਸੀ। ਇਸ ਸਾਲ ਉਨ੍ਹਾਂ ਦੇ ਬਾਕੀ ਦੋ ਖ਼ਿਤਾਬ ਜੂਨ ਵਿੱਚ ਮੱਲੋਰਕਾ ਵਿਖੇ ਗ੍ਰਾਸ ਕੋਰਟ 'ਤੇ ਅਤੇ ਪਿਛਲੇ ਮਹੀਨੇ ਚੀਨ ਦੇ ਚੇਂਗਦੂ ਓਪਨ (ਦੋਵੇਂ ATP 250 ਟੂਰਨਾਮੈਂਟ) ਵਿੱਚ ਆਏ ਸਨ। ਖ਼ਿਤਾਬ ਜਿੱਤਣ ਤੋਂ ਬਾਅਦ ਫੋਕਿਨਾ ਨੇ ਸ਼ੰਘਾਈ ਮਾਸਟਰਸ ਦੀ ਟ੍ਰਾਫ਼ੀ ਨੂੰ ਕੱਸ ਕੇ ਫੜਿਆ ਅਤੇ ਚੁੰਮਿਆ।
ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਅਤੇ ਸ਼ੇਫਾਲੀ ਦੀ ਤੂਫ਼ਾਨੀ ਪਾਰੀ ਨਾਲ ਭਾਰਤ ਨੇ ਜਿੱਤੀ ਟੀ-20 ਲੜੀ: ਮੰਧਾਨਾ
NEXT STORY