ਕਰਾਚੀ- ਸਪਾਟ ਫਿਕਸਿੰਗ ਦੇ ਮਾਮਲੇ ਵਿਚ ਫਸੇ ਪਾਕਿਸਤਾਨ ਦੇ ਸਾਬਕਾ ਸਲਾਮੀ ਬੱਲੇਬਾਜ਼ ਸ਼ਾਰਜੀਲ ਖਾਨ ਨੇ 30 ਮਹੀਨਿਆਂ ਦੀ ਸਜ਼ਾ ਸ਼ਨੀਵਾਰ ਨੂੰ ਪੂਰੀ ਕਰ ਲਈ ਪਰ ਪੀ. ਸੀ. ਬੀ. ਨੇ ਸਾਫ ਕਰ ਦਿੱਤਾ ਹੈ ਕਿ ਕ੍ਰਿਕਟ ਵਿਚ ਵਾਪਸੀ ਲਈ ਉਸ ਨੂੰ ਆਪਣੀ ਗਲਤੀ ਨੂੰ ਮੰਨ ਕੇ ਭ੍ਰਿਸ਼ਟਾਚਾਰ ਰੋਕੂ ਪੁਨਰਵਾਸ ਪ੍ਰੋਗਰਾਮ ਵਿਚ ਹਿੱਸਾ ਲੈਣਾ ਪਵੇਗਾ।
ਸ਼ਾਰਜੀਲ ਨੂੰ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਵਿਚ ਫਿਕਸਿੰਗ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਅਗਸਤ 2017 ਵਿਚ ਪੰਜ ਸਾਲ ਦੀ ਪਾਬੰਦੀ ਦੀ ਸਜ਼ਾ ਦਿੱਤੀ ਗਈ ਸੀ ਪਰ ਪੀ. ਸੀ. ਬੀ. ਦੀ ਭ੍ਰਿਸ਼ਟਾਚਾਰਕ ਰੋਕੂ ਜੱਜ ਨੇ ਉਸ ਦੀ ਪਾਬੰਦੀ ਦੀ ਅੱਧੀ ਸਜ਼ਾ ਰੱਦ ਕਰ ਦਿੱਤੀ ਸੀ।
ਨਡਾਲ 51ਵੀਂ ਵਾਰ ਕਿਸੇ ATP ਮਾਸਟਰਸ 1000 ਟੂਰਨਾਮੈਂਟ ਦੇ ਫਾਈਨਲ 'ਚ
NEXT STORY