ਮਾਂਟ੍ਰੀਅਲ— ਸਪੇਨ ਦੇ ਧਾਕੜ ਖਿਡਾਰੀ ਰਾਫੇਲ ਨਡਾਲ ਨੇ ਫਰਾਂਸ ਦੇ ਗਾਏਲ ਮੋਂਫਿਲਸ ਦੇ ਸੱਟ ਕਾਰਣ ਹਟ ਜਾਣ ਨਾਲ ਰੋਜਰਸ ਕੱਪ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਵਿਸ਼ਵ ਦੇ ਨੰਬਰ-2 ਖਿਡਾਰੀ ਨਡਾਲ ਨੇ ਇਸ ਤਰ੍ਹਾਂ 51ਵੀਂ ਵਾਰ ਕਿਸੇ ਏ. ਟੀ. ਪੀ. ਦੇ ਰੋਜਰ ਫੈਡਰਰ ਦੇ 50 ਫਾਈਨਲਜ਼ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਨਡਾਲ ਨੇ ਸੈਮੀਫਾਈਨਲ ਵਿਚ ਮੋਂਫਿਲਸ ਤੋਂ ਵਾਕਓਵਰ ਮਿਲਣ ਤੋਂ ਬਾਅਦ ਖਿਤਾਬੀ ਮੁਕਾਬਲੇ ਵਿਚ ਜਗ੍ਹਾ ਬਣਾ ਲਈ ਹੈ, ਜਿਥੇ ਉਸ ਦਾ ਸਾਹਮਣਾ ਰੂਸ ਦੇ ਡੇਨਿਲ ਮੇਦਵੇਦੇਵ ਨਾਲ ਹੋਵੇਗਾ।
ਮੇਦਵੇਦੇਵ ਨੇ ਇਕ ਹੋਰ ਸੈਮੀਫਾਈਨਲ ਵਿਚ ਹਮਵਤਨ ਕਾਰੇਨ ਕੇਰਨ ਖਾਚਾਨੋਵ ਨੂੰ 6-1, 7-6 ਨਾਲ ਹਰਾ ਕੇ ਪਹਿਲੀ ਵਾਰ ਏ. ਟੀ. ਪੀ. ਮਾਸਟਰਸ 1000 ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾਈ।
ਨਡਾਲ ਨੇ ਕੈਨੇਡਾ ਵਿਚ ਆਪਣਾ ਚੌਥਾ ਖਿਤਾਬ ਚਾਰ ਸਾਲ ਪਹਿਲਾਂ ਜਿੱਤਿਆ ਸੀ ਤੇ ਉਹ ਹੁਣ ਇਥੇ ਪੰਜਵਾਂ ਖਿਤਾਬ ਜਿੱਤਣ ਤੋਂ ਇਕ ਕਦਮ ਦੂਰ ਰਹਿ ਗਿਆ ਹੈ। ਜੇਕਰ ਉਹ ਖਿਤਾਬ ਜਿੱਤਦਾ ਹੈ ਤਾਂ ਇਹ ਉਸ ਦਾ 35ਵਾਂ ਮਾਸਟਰਸ 1000 ਖਿਤਾਬ ਹੋਵੇਗਾ। ਮਾਸਟਰਸ 1000 ਖਿਤਾਬ ਦੇ ਮਾਮਲੇ ਵਿਚ ਨਡਾਲ ਪਹਿਲਾਂ ਹੀ ਸਭ ਤੋਂ ਅੱਗੇ ਹੈ, ਜਦਕਿ ਵਿਸ਼ਵ ਦਾ ਨੰਬਰ ਇਕ ਖਿਡਾਰੀ ਸਰਬੀਆ ਦਾ ਨੋਵਾਕ ਜੋਕੋਵਿਚ 33 ਮਾਸਟਰਸ 1000 ਖਿਤਾਬਾਂ ਨਾਲ ਦੂਜੇ ਨੰਬਰ 'ਤੇ ਹੈ।
ਬਿਆਂਕਾ ਬਣੀ ਟੋਰਾਂਟੋ ਟੈਨਿਸ ਟੂਰਨਾਮੈਂਟ ਦੀ ਜੇਤੂ
NEXT STORY