ਸ਼ੇਨਜੇਨ/ਚੀਨ (ਨਿਕਲੇਸ਼ ਜੈਨ)- 5ਵੀਂ ਸ਼ੇਨਜੇਨ ਮਾਸਟਰਜ਼ ਸ਼ਤਰੰਜ ’ਚ ਭਾਰਤ ਦੇ ਅਰਜੁਨ ਏਰੀਗਾਸੀ ਟਾਈਬ੍ਰੇਕ ਦੇ ਆਧਾਰ ’ਤੇ ਤੀਸਰੇ ਸਥਾਨ ’ਤੇ ਰਿਹਾ ਹੈ। 7ਵੇਂ ਰਾਊਂਡ ’ਚ ਅਰਜੁਨ ਰੂਸ ਦੇ ਡੇਨੀਅਲ ਡੁਬੋਵ ਨਾਲ ਮੁਕਾਬਲਾ ਖੇਡਦੇ ਹੋਏ 4.5 ਅੰਕ ਬਣਾ ਕੇ ਸਾਂਝੇ ਪਹਿਲੇ ਸਥਾਨ ’ਤੇ ਰਿਹਾ ਪਰ ਟਾਈਬ੍ਰੇਕ ਦੇ ਆਧਾਰ ’ਤੇ ਇੰਨੇ ਹੀ ਅੰਕ ਬਣਾਉਣ ਵਾਲੇ ਚੀਨ ਦੇ ਬੂ ਜਿਯਾਂਗੀ ਪਹਿਲੇ ਅਤੇ ਯੂ ਯਾਂਗਯੀ ਦੂਸਰੇ ਸਥਾਨ ’ਤੇ ਰਿਹਾ।
ਅਰਜੁਨ ਨੇ 7 ਰਾਊਂਡ ’ਚ 3 ਜਿੱਤ ਅਤੇ 3 ਡਰਾਅ ਨਾਲ 2794 ਰੇਟਿੰਗ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਲਾਈਵ ਰੇਟਿੰਗ ਨੂੰ 2753 ਪਹੁੰਚਾਉਂਦੇ ਹੋਏ ਭਾਰਤ ਦੇ ਨੰਬਰ ਇਕ ਅਤੇ ਦੁਨੀਆ ਦੇ 10ਵੇਂ ਨੰਬਰ ਦੇ ਖਿਡਾਰੀ ਦੇ ਤੌਰ ’ਤੇ ਟੂਰਨਾਮੈਂਟ ਦੀ ਸਮਾਪਤੀ ਕੀਤੀ। ਹੋਰ ਖਿਡਾਰੀਆਂ ’ਚ ਚੀਨ ਦੇ ਜੂ ਜਿਯਾਂਗੂ ਅਤੇ ਰੂਸ ਦੇ ਡੇਨੀਅਲ ਡੁਬੋਵ 3.5 ਅੰਕ, ਰੂਸ ਦਾ ਆਰਟੋਮਿਵ ਵਲਾਦੀਸਲਾਵ 3 ਅੰਕ, ਨੀਦਰਲੈਂਡ ਦਾ ਅਨੀਸ਼ ਗਿਰੀ 2.5 ਅੰਕ ਅਤੇ ਚੀਨ ਦਾ ਮਾ ਕੁਨ 2 ਅੰਕ ਬਣਾਉਣ ’ਚ ਸਫਲ ਰਿਹਾ।
ਨੌਜਵਾਨ ਨਿਸ਼ਾਨੇਬਾਜ਼ ਨੇ ਗਲਤੀ ਨਾਲ ਫਿਜੀਓ ’ਤੇ ਗੋਲੀ ਚਲਾਈ, ਐਮਰਜੈਂਸੀ ਸਰਜਰੀ ਕਰਾਈ
NEXT STORY