ਸਪੋਰਟਸ ਡੈਸਕ— ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਅਹਿਮ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦੇ ਰਸਤੇ 'ਤੇ ਲਿਆਉਣ ਵਾਲੇ ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਮੈਚ ਦੇ ਬਾਅਦ ਕਿਹਾ ਕਿ ਸਾਡੇ ਲਈ ਇਹ ਖੇਡ ਜਿੱਤਣਾ ਬਹੁਤ ਜ਼ਰੂਰੀ ਸੀ। ਅਸੀਂ ਚੰਗੀ ਕ੍ਰਿਕਟ ਖੇਡ ਰਹੇ ਹਾਂ ਅਤੇ ਨਾਕਆਊਟ ਲਈ ਕੁਆਲੀਫਾਈ ਕਰਨਾ ਚਾਹੁੰਦੇ ਹਾਂ। ਅਸੀਂ ਖੇਡ ਖਤਮ ਕਰਨ 'ਚ ਬਿਹਤਰ ਹੋ ਗਏ ਹਾਂ, ਪਰ ਸਾਨੂੰ ਹੋਰ ਬਿਹਤਰ ਕਰਨਾ ਹੋਵੇਗਾ।
ਸ਼ਿਖਰ ਧਵਨ ਨੇ ਕਿਹਾ- ਮੈਨੂੰ ਪਤਾ ਸੀ ਕਿ ਸਾਨੂੰ ਪਹਿਲੇ 6 ਓਵਰਾਂ 'ਚ ਕੈਸ਼ ਕਰਨਾ ਹੋਵੇਗਾ ਇਹ ਔਖਾ ਅਤੇ ਹੌਲੀ ਹੋ ਜਾਂਦਾ ਹੈ। ਮੈਂ ਇਸ ਲਈ ਚੰਗੀ ਤਿਆਰੀ ਕਰ ਰਿਹਾ ਹਾਂ ਅਤੇ ਇਕ ਮੈਚ ਦੇ ਦਿਨ ਇਸ ਨੂੰ ਅੰਜਾਮ ਦੇ ਰਿਹਾ ਹਾਂ। ਮੈਂ ਸਿਰਫ ਆਪਣੀ ਪ੍ਰਕਿਰਿਆ 'ਤੇ ਧਿਆਨ ਕੇਂਦਰਤ ਕਰਦਾ ਹਾਂ ਅਤੇ ਮੈਨੂੰ ਲਗਦਾ ਹੈ ਕਿ ਇਕ ਤਜਰਬੇਕਾਰ ਖਿਡਾਰੀ ਦੇ ਤੌਰ 'ਤੇ, ਮੈਂ ਇਹ ਯਕੀਨੀ ਕਰਨ ਲਈ ਵੱਧ ਤੋਂ ਵੱਧ ਗੱਲਾਂ ਕਰਦਾ ਹਾਂ ਕਿ ਅਸੀਂ ਮਹੱਤਵਪੂਰਨ ਹਾਲਾਤਾਂ 'ਚ ਵਿਕਟ ਨਾ ਗੁਆਈਏ।
ਆਰੇਂਜ ਕੈਪ ਰੇਸ 'ਚ ਕ੍ਰਿਸ ਗੇਲ ਦੀ ਜ਼ੋਰਦਾਰ ਵਾਪਸੀ, ਬਣਾਏ ਇਹ 3 ਰਿਕਾਰਡ
NEXT STORY