ਬੈਂਗਲੁਰੂ— ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸਵੀਕਾਰ ਕੀਤਾ ਹੈ ਕਿ ਆਈ.ਪੀ.ਐੱਲ. 'ਚ ਪਿਛਲੇ ਦੋ ਸਾਲਾਂ ਤੋਂ ਸਨਰਾਈਜ਼ਰਜ਼ ਹੈਦਰਾਬਾਦ ਦੇ ਨੈਟਸ 'ਤੇ ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਨੂੰ ਖੇਡਣ ਦਾ ਉਨ੍ਹਾਂ ਨੂੰ ਫਾਇਦਾ ਮਿਲਿਆ ਹੈ। ਧਵਨ ਨੇ ਅਫਗਾਨਿਸਤਾਨ ਦੇ ਖਿਲਾਫ ਇਤਿਹਾਸਕ ਟੈਸਟ ਦੇ ਪਹਿਲੇ ਦਿਨ 96 ਗੇਂਦਾਂ 'ਚ 107 ਦੌੜਾਂ ਬਣਾਈਆਂ।
ਪਹਿਲੇ ਦਿਨ ਦੀ ਖੇਡ ਦੇ ਬਾਅਦ ਪੱਤਰਕਾਰਾਂ ਨੂੰ ਉਨ੍ਹਾਂ ਨੇ ਕਿਹਾ, ''ਮੈਨੂੰ ਇਹ ਫਾਇਦਾ ਮਿਲਿਆ ਕਿ ਇਕ ਆਈ.ਪੀ.ਐੱਲ. ਟੀਮ 'ਚ ਹੋਣ ਦੇ ਕਾਰਨ ਮੈਂ ਪਿਛਲੇ ਦੋ ਸਾਲ ਨੈਟਸ 'ਤੇ ਉਸ ਨੂੰ ਖੇਡਿਆ ਹੈ। ਮੈਨੂੰ ਉਸ ਦੀ ਗੇਂਦਬਾਜ਼ੀ ਦੀ ਆਦਤ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਉਸ 'ਤੇ ਹਾਵੀ ਰਿਹਾ।'' ਉਨ੍ਹਾਂ ਕਿਹਾ, ''ਅਫਗਾਨ ਗੇਂਦਬਾਜ਼ਾਂ ਨੇ ਆਖਰੀ ਸੈਸ਼ਨ 'ਚ ਚੰਗੀ ਵਾਪਸੀ ਕੀਤੀ। ਮੈਨੂੰ ਯਕੀਨ ਹੈ ਕਿ ਇਸ ਮੈਚ ਨਾਲ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਰਾਸ਼ਿਦ ਨਾਲ ਮੁਕਾਬਲੇ ਦਾ ਮੈਂ ਪੂਰਾ ਮਜ਼ਾ ਲਿਆ। ਰਾਸ਼ਿਦ ਇਕ ਮਹਾਨ ਗੇਂਦਬਾਜ਼ ਹੈ ਅਤੇ ਆਪਣਾ ਦਿਨ ਹੋਣ 'ਤੇ ਉਹ ਵੱਡੇ ਵਿਕਟ ਲਵੇਗਾ।''
ਫੁੱਟਬਾਲ ਵਿਸ਼ਵ ਕੱਪ ਨੂੰ ਲੈ ਕੇ ਰੂਸੀ ਫੌਜ ਹਾਈ ਅਲਰਟ 'ਤੇ
NEXT STORY