ਕੋਲੰਬੋ- ਸ਼੍ਰੀਲੰਕਾ ਦੌਰੇ 'ਤੇ ਭਾਰਤੀ ਟੀਮ ਦੇ ਕਪਤਾਨ ਸ਼ਿਖਰ ਧਵਨ ਬੱਲੇਬਾਜ਼ੀ ਦੇ ਦੌਰਾਨ ਆਪਣੇ ਨਾਂ ਇਕ ਵੱਡਾ ਰਿਕਾਰਡ ਦਰਜ ਕਰ ਲਿਆ ਹੈ। ਸ਼ਿਖਰ ਧਵਨ ਨੇ ਆਪਣੀ ਕਪਤਾਨੀ ਦੇ ਪਹਿਲੇ ਮੈਚ ਵਿਚ ਹੀ ਵਨ ਡੇ ਕਰੀਅਰ 'ਚ ਆਪਣੇ 6 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ 6 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਸਭ ਤੋਂ ਤੇਜ਼ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਅੱਗੇ ਸਿਰਫ ਭਾਰਤ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਹਨ।
ਸ਼ਿਖਰ ਧਵਨ ਨੇ 6 ਹਜ਼ਾਰ ਦੌੜਾਂ ਬਣਾਉਣ ਦੇ ਲਈ ਸਿਰਫ 140 ਪਾਰੀਆਂ ਖੇਡੀਆਂ। ਭਾਰਤੀ ਟੀਮ ਦੇ ਸਾਬਕਾ ਕਪਤਾਨ ਮੌਜੂਦਾ ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਭ ਗਾਂਗੁਲੀ ਨੇ 147 ਪਾਰੀਆਂ ਖੇਡੀਆਂ ਸਨ। ਵਿਰਾਟ ਕੋਹਲੀ ਨੇ 6 ਹਜ਼ਾਰ ਦੌੜਾਂ ਬਣਾਉਣ ਦੇ ਮਾਮਲੇ ਵਿਚ ਸਭ ਤੋਂ ਤੇਜ਼ ਭਾਰਤੀ ਬੱਲੇਬਾਜ਼ ਹਨ। ਵਿਰਾਟ ਨੇ ਸਿਰਫ 136 ਪਾਰੀਆਂ ਵਿਚ ਹੀ 6 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ- ਅਦਿਤੀ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਤੀਜਾ ਸਥਾਨ ਹਾਸਲ ਕੀਤਾ
ਭਾਰਤੀਆਂ ਵਲੋਂ ਸਭ ਤੋਂ ਤੇਜ਼ 6000 ਵਨ ਡੇ ਦੌੜਾਂ
ਕੋਹਲੀ - 136 ਪਾਰੀਆਂ
ਧਵਨ - 140 ਪਾਰੀਆਂ
ਗਾਂਗੁਲੀ - 147 ਪਾਰੀਆਂ
ਰੋਹਿਤ- 162 ਪਾਰੀਆਂ
ਧੋਨੀ- 166 ਪਾਰੀਆਂ
ਇਹ ਖ਼ਬਰ ਪੜ੍ਹੋ- 'ਅਫਗਾਨੀ ਰਾਜਦੂਤ ਦੀ ਬੇਟੀ ਦੇ ਅਗਵਾ ਮਾਮਲੇ ਨੂੰ ਇਮਰਾਨ ਨੇ ਲਿਆ ਗੰਭੀਰਤਾ ਨਾਲ'
ਵਨ ਡੇ ਵਿਚ ਸਭ ਤੋਂ ਤੇਜ਼ 6 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼
123 - ਹਾਸ਼ਿਮ ਅਮਲਾ
136 - ਵਿਰਾਟ ਕੋਹਲੀ
139 - ਕੇਨ ਵਿਲੀਅਮਸਨ
140 - ਸਿਖਰ ਧਵਨ
141 - ਜੋ ਰੂਟ
147 - ਸੌਰਭ ਗਾਂਗੁਲੀ
147 - ਏ ਬੀ ਡਿਵੀਲੀਅਰਸ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪ੍ਰਿਥਵੀ ਸ਼ਾਹ ਨੇ ਕੀਤੀ ਸਹਿਵਾਗ ਦੀ ਬਰਾਬਰੀ, ਸ਼੍ਰੀਲੰਕਾ ਵਿਰੁੱਧ ਖੇਡੀ ਧਮਾਕੇਦਾਰ ਪਾਰੀ
NEXT STORY