ਸਪੋਰਟਸ ਡੈਸਕ — ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ ਤੀਜਾ ਅਤੇ ਆਖਰੀ ਟੀ-20 ਮੈਚ ਭਲੇ ਹੀ ਭਾਰਤ ਹਾਰ ਗਿਆ ਹੋਵੇ, ਪਰ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਇਸ ਮੈਚ 'ਚ ਇਕ ਬੇਹੱਦ ਹੀ ਖਾਸ ਮੁਕਾਮ ਹਾਸਲ ਕਰ ਲਿਆ। ਸ਼ਿਖਰ ਧਵਨ ਹੁਣ ਅਜਿਹੀ ਸੂਚੀ 'ਚ ਸ਼ਾਮਲ ਹੋ ਗਏ ਹਨ, ਜਿਸ 'ਚ ਘੱਟ ਹੀ ਭਾਰਤੀ ਹਨ। ਪ੍ਰੋਟਿਆਜ਼ ਖਿਲਾਫ ਬੱਲੇਬਾਜ਼ੀ ਕਰਣ ਉਤਰੇ ਧਵਨ ਨੇ ਪਾਰੀ ਦੀ ਪਹਿਲੀ ਹੀ ਗੇਂਦ 'ਤੇ ਸ਼ਾਨਦਾਰ ਚੌਕਾ ਲਗਾਇਆ ਅਤੇ ਆਪਣੇ ਟੀ20 ਕਰੀਅਰ ਦੀਆਂ 7000 ਦੌੜਾਂ ਪੂਰੀਆਂ ਕਰ ਲਈਆਂ।
ਧਵਨ ਨੇ ਟੀ 20 ਕ੍ਰਿਕਟ 'ਚ ਪੂਰੀਆਂ ਕੀਤੀਆਂ 7000 ਦੌੜਾਂ
ਸ਼ਿਖਰ ਧਵਨ ਤੋਂ ਪਹਿਲਾਂ ਟੀ 20 ਕ੍ਰਿਕਟ 'ਚ ਭਾਰਤ ਵੱਲੋਂ ਇਹ ਮੁਕਾਮ ਵਿਰਾਟ ਕੋਹਲੀ, ਸੁਰੇਸ਼ ਰੈਨਾ ਅਤੇ ਰੋਹਿਤ ਸ਼ਰਮਾ ਹਾਸਲ ਕਰ ਚੁੱਕੇ ਹਨ। ਧਵਨ 7000 ਦੌੜਾਂ ਤੱਕ ਪੁੱਜਣ ਵਾਲੇ ਚੌਥੇ ਭਾਰਤੀ ਬੱਲੇਬਾਜ਼ ਬਣੇ। ਟੀ 20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੈਸਟਇੰਡੀਜ਼ ਦੇ ਕਰਿਸ ਗੇਲ ਹਨ। ਗੇਲ ਨੇ 391 ਮੈਚਾਂ 'ਚ 13021 ਦੌੜਾਂ ਬਣਾਈਆਂ ਹਨ। ਉਥੇ ਹੀ ਇਸ ਮਾਮਲੇ 'ਚ ਦੂਜੇ ਸਥਾਨ 'ਤੇ ਬਰੈਂਡਨ ਮੈਕੁਲਮ ਹਨ ਜਿਨ੍ਹਾਂ ਨੇ 370 ਮੈਚਾਂ 'ਚ 9922 ਦੌੜਾਂ ਬਣਾਈਆਂ ਹਨ। ਕਿਰੋਨ ਪੋਲਾਰਡ ਤੀਜੇ ਸਥਾਨ 'ਤੇ ਹਨ ਅਤੇ ਉਨ੍ਹਾਂ ਦੇ ਨਾਂ 'ਤੇ 484 ਮੈਚਾਂ 'ਚ 9601 ਦੌੜਾਂ ਹਨ।
ਸ਼ਿਖਰ ਧਵਨ ਦਾ ਟੀ20 ਕਰੀਅਰ
ਧਵਨ ਦੇ ਟੀ 20 ਕਰਿਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੁਣ ਤੱਕ ਕੁਲ 248 ਮੈਚ ਖੇਡੇ ਹਨ ਜਿਨ੍ਹਾਂ 'ਚ ਉਨ੍ਹਾਂ ਦੇ ਨਾਂ 'ਤੇ ਹੁਣ ਕੁਲ 7032 ਦੌੜਾਂ ਹੋ ਗਈਆਂ ਹਨ। ਟੀ 20 'ਚ ਉਉਨ੍ਹਾਂ ਦੇ ਨਾਂ 'ਤੇ ਕੋਈ ਵੀ ਸੈਂਕੜਾ ਨਹੀਂ ਹੈ ਅਤੇ ਉਨ੍ਹਾਂ ਦਾ ਬੈਸਟ ਸਕੋਰ ਅਜੇਤੂ 97 ਦੌੜਾਂ ਹਨ। ਧਵਨ ਨੇ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ 'ਚ 53 ਅਰਧ ਸੈਂਕੜੇ ਲਗਾਏ ਹਨ। ਦੱਖਣੀ ਅਫਰੀਕਾ ਖਿਲਾਫ ਧਵਨ ਨੇ ਤੀਜੇ ਟੀ 20 ਮੈਚ 'ਚ 25 ਗੇਂਦਾਂ 'ਤੇ 36 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਦੂਜੇ ਮੈਚ 'ਚ ਉਨ੍ਹਾਂ ਨੇ 40 ਦੌੜਾਂ ਦੀ ਪਾਰੀ ਖੇਡੀ ਸੀ।
BCCI ਦੀਆਂ ਚੋਣਾਂ ਨੂੰ ਲੈ ਕੇ COA ਵਿਚ ਪਈ ਦਰਾਰ
NEXT STORY