ਸਪੋਰਟਸ ਡੈਸਕ : ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੀ ਗਈ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਵਿਚ ਪਈ ਦਰਾਰ ਇਕ ਵਾਰ ਫਿਰ ਸਾਹਮਣੇ ਆ ਗਈ ਹੈ। ਸੀ. ਓ. ਏ. ਵਿਨੋਦ ਰਾਏ ਚਾਹੁੰਦੇ ਹਨ ਕਿ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਦੀਆਂ ਚੋਣਾਂ ਮੁਅੱਤਲ ਹੋਣ ਪਰ ਸੀ. ਓ. ਏ. ਦੀ ਮਹਿਲਾ ਮੈਂਬਰ ਡਾਇਨਾ ਇਡੁਲਜੀ ਇਸਦੇ ਪੱਖ ਵਿਚ ਨਹੀਂ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਤਾਮਿਲਨਾਡੂ ਕ੍ਰਿਕਟ ਸੰਘ (ਟੀ. ਐੱਨ. ਸੀ.) ਨੂੰ ਚੋਣਾਂ ਕਰਾਉਣ ਦੀ ਇਜਾਜ਼ਤ ਵੀ ਦੇ ਦਿੱਤੀ ਸੀ ਜਦਕਿ ਸੀ. ਓ. ਏ. ਅਜਿਹਾ ਨਹੀਂ ਚਾਹੁੰਦੀ ਸੀ।

ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਵਿਨੋਦ ਰਾਏ ਅਤੇ ਰਵੀ ਥੋਡਗੇ ਬੋਰਡ ਦੀਆਂ ਚੋਣਾਂ ਨੂੰ ਮੁਅੱਤਲ ਕਰਨ ਦੇ ਪੱਖ ਵਿਚ ਹਨ ਜਦਕਿ ਇਡੁਲਜੀ ਨੇ ਕਮੇਟੀ ਅਤੇ ਏਮਿਕਸ ਕਿਊਰੇ ਦੇ ਸਾਹਮਣੇ ਆਪਣਾ ਪੱਖ ਸਾਫ ਕਰ ਦਿੱਤਾ ਹੈ। ਅਧਿਕਾਰੀ ਨੇ ਦੱਸਿਆ, ''ਉਹ (ਇਡੁਲਜੀ) ਰਾਏ ਅਤੇ ਥੋਡਗੇ ਤੋਂ ਵੱਖ ਸੋਚ ਰੱਖਦੀ ਹੈ ਅਤੇ ਇਡੁਲਜੀ ਉਸਦਾ ਬੀ. ਸੀ. ਸੀ. ਆਈ. ਦੀਆਂ ਚੋਣਾਂ ਨੂੰ ਟਾਲਣ ਦਾ ਕੋਈ ਕਾਰਨ ਨਹੀਂ ਦਿਸਦਾ। ਉਸ ਨੇ ਸੀ. ਈ. ਓ. ਦੇ 3 ਮੈਂਬਰਾਂ ਵਿਚਾਲੇ ਈ. ਮੇਲ ਦੁਆਰਾ ਹੋਈ ਗੱਲ ਵਿਚ ਵੀ ਸਾਫ ਕਰ ਦਿਤਾ ਹੈ, ਨਾਲ ਹੀ ਸੋਮਵਾਰ ਨੂੰ ਏਮਿਕਸ ਕਿਊਰੇ ਨੂੰ ਇਸ ਬਾਰੇ ਦੱਸ ਦਿੱਤਾ ਗਿਆ ਹੈ।''
ਕ੍ਰਿਕਟ 'ਚ ਭਾਰਤ-ਪਾਕਿ ਟਕਰਾਉਣ ਲਈ ਤਿਆਰ, ਜਾਣੋ ਕਦੋਂ ਅਤੇ ਕਿੰਨ੍ਹਾਂ ਹਾਲਾਤ 'ਚ ਹੋਣਗੇ ਮੈਚ
NEXT STORY