ਲੰਡਨ— ਇੰਗਲੈਂਡ ਕ੍ਰਿਕਟ 'ਚ ਵੀਰਵਾਰ ਨੂੰ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ, ਜਦੋਂ ਜੋਅ ਰੂਟ ਲਾਡਰਸ 'ਚ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ 'ਚ ਮੇਜ਼ਬਾਨ ਟੀਮ ਦੀ ਅਗਵਾਈ ਕਰੇਗਾ। ਟੀਮ 'ਚ ਸਲਾਮੀ ਬੱਲੇਬਾਜ਼ ਦੇ ਰੂਪ 'ਚ ਸ਼ਾਮਲ ਏਲੀਸਟੇਅਰ ਕੁਕ ਦੇ ਕਪਤਾਨੀ ਛੱਡਣ ਤੋਂ ਬਾਅਦ ਰੂਟ ਨੂੰ ਫਰਵਰੀ 'ਚ ਕਪਤਾਨ ਬਣਾਇਆ ਗਿਆ ਸੀ ਅਤੇ ਕਪਤਾਨ ਬਦਲਣ ਤੋਂ ਬਾਅਦ ਟੀਮ ਹੁਣ ਪਹਿਲੀ ਵਾਰ ਟੈਸਟ ਕ੍ਰਿਕਟ ਖੇਡੇਗੀ।
ਇੰਗਲੈਂਡ ਨੂੰ ਉਮੀਦ ਹੈ ਕਿ ਆਸਟਰੇਲੀਆ ਦੇ ਸਟੀਵ ਸਮਿਥ ਅਤੇ ਭਾਰਤ ਦੇ ਵਿਰਾਟ ਕੋਹਲੀ ਦੀ ਤਰ੍ਹਾਂ ਕਪਤਾਨੀ ਜੋਅ ਰੂਟ ਨੂੰ ਵੀ ਨਵੀਆਂ ਉਚਾਈਆਂ ਤੱਕ ਲੈ ਕੇ ਜਾਵੇਗੀ। ਇਸ ਦੇ ਨਾਲ ਯਾਰਕਸ਼ਰ ਲਈ ਜ਼ਿਆਦਾ ਦੌੜਾਂ ਬਣਾਉਣ ਵਾਲੇ ਰੂਟ ਦੇ ਕਾਊਂਟੀ ਸਾਥੀ ਗੈਰੀ ਬੈਲੇਂਸ ਦੀ ਟੀਮ 'ਚ ਵਾਪਸੀ ਹੋਈ ਹੈ। ਕੀਟਨ ਜੇਨਿੰਗਸ ਦਾ ਜਨਮ ਦੱਖਣੀ ਅਫਰੀਕਾ 'ਚ ਹੋਇਆ ਅਤੇ ਹੁਣ ਉਹ ਇਸ ਦੇਸ਼ ਖਿਲਾਫ ਕੁਕ ਦੇ ਨਾਲ ਪਾਰੀ ਦਾ ਆਗਾਜ਼ ਕਰਨ ਨੂੰ ਤਿਆਰ ਹਨ।
ਜੇਮਸ ਐਂਡਰਸਨ ਅਤੇ ਸਟੁਅਰਟ ਬ੍ਰਾਡ ਦੀ ਤੇਜ਼ ਗੇਂਦਬਾਜ਼ੀ ਜੋੜੀ ਇੰਗਲੈਂਡ ਦੇ ਹਮਲੇ ਦੀ ਸ਼ੁਰੂਆਤ ਲਈ ਤਿਆਰ ਹੈ, ਜਦਕਿ ਮਾਰਕ ਵੁਡ ਉਸ ਦਾ ਸਾਥ ਦੇਵੇਗਾ। ਇੰਗਲੈਂਡ ਨੂੰ ਫੈਸਲਾ ਕਰਨਾ ਹੋਵੇਗਾ ਕਿ ਉਹ ਤੇਜ਼ ਗੇਂਦਬਾਜ਼ ਟੋਬੀ ਰੋਲੈਂਡ ਜੋਨਸ ਨੂੰ ਸ਼ੁਰੂਆਤ ਦਾ ਮੌਕਾ ਦਿੰਦੇ ਹਨ ਜਾਂ ਖੱਬੇ ਹੱਥ ਦੇ ਸਪਿਨਰ ਲਿਆਮ ਘਰੇਲੂ ਮੈਦਾਨ 'ਤੇ ਪਹਿਲੀ ਵਾਰ ਖੇਡਦੇ ਹੋਏ ਨਜ਼ਰ ਆਉਣਗੇ।
ਅੰਗਰੇਜ਼ਾਂ ਨੂੰ ਕਿਉਂ ਲੱਗਦਾ ਹੈ ਕਿ ਕੋਹਲੀ ਨੂੰ ਵੀ ਪਿੱਛੇ ਛੱਡ ਦੇਵੇਗਾ ਇਹ ਕ੍ਰਿਕਟਰ
NEXT STORY