ਮੁੰਬਈ— ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੱਖਣੀ ਅਫਰੀਕਾ ਖਿਲਾਫ ਘਰੇਲੂ ਧਰਤੀ 'ਤੇ ਹੋਣ ਵਾਲੀ ਵਨ-ਡੇ ਸੀਰੀਜ਼ 'ਚ ਟੀਮ ਇੰਡੀਆ ਦੀ ਅਗਵਾਈ ਕਰਨਗੇ। ਇਕ ਰਿਪੋਰਟ 'ਚ ਇਹ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ।
ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦਾ ਅੱਠਵਾਂ ਐਡੀਸ਼ਨ ਇਸ ਸਾਲ 16 ਅਕਤੂਬਰ ਤੋਂ 13 ਨਵੰਬਰ ਤੱਕ ਆਸਟਰੇਲੀਆ ਵਿੱਚ ਹੋਵੇਗਾ। ਸੂਤਰਾਂ ਨੇ ਕਿਹਾ ਕਿ ਕਪਤਾਨੀ ਧਵਨ ਨੂੰ ਸੌਂਪੀ ਜਾਵੇਗੀ ਕਿਉਂਕਿ ਟੀ-20 ਵਿਸ਼ਵ ਕੱਪ ਵਿਚ ਜਾਣ ਵਾਲੇ ਖਿਡਾਰੀਆਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਧਵਨ ਤੋਂ ਇਲਾਵਾ ਮੁੱਖ ਕੋਚ ਰਾਹੁਲ ਦ੍ਰਾਵਿੜ ਦੀ ਗੈਰ-ਮੌਜੂਦਗੀ ਵਿੱਚ ਵੀ. ਵੀ. ਐਸ. ਲਕਸ਼ਮਣ ਦੇ ਟੀਮ ਵਿੱਚ ਕੋਚ ਵਜੋਂ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਏਸ਼ੀਆ ਕੱਪ ਫਾਈਨਲ 'ਚ ਜਿੱਤ ਤੋਂ ਬਾਅਦ ਕਪਤਾਨ ਦਾਸੁਨ ਸ਼ਨਕਾ ਨੇ ਦੱਸਿਆ ਮੈਚ ਦੇ ਟਰਨਿੰਗ ਪੁਆਇੰਟ ਬਾਰੇ
ਭਾਰਤ 28 ਸਤੰਬਰ ਤੋਂ ਦੱਖਣੀ ਅਫਰੀਕਾ ਖਿਲਾਫ ਤਿੰਨ ਟੀ-20 ਅੰਤਰਰਾਸ਼ਟਰੀ ਅਤੇ ਤਿੰਨ ਵਨ-ਡੇ ਮੈਚ ਖੇਡੇਗਾ। ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ 28 ਸਤੰਬਰ ਨੂੰ ਤਿਰੂਅਨੰਤਪੁਰਮ ਵਿੱਚ ਹੋਵੇਗਾ।
ਇਸ ਤੋਂ ਬਾਅਦ ਦੂਜਾ ਟੀ-20 2 ਅਕਤੂਬਰ 2022 ਨੂੰ ਗਾਂਧੀ ਜਯੰਤੀ 'ਤੇ ਗੁਹਾਟੀ 'ਚ ਅਤੇ ਤੀਜਾ ਮੈਚ 4 ਅਕਤੂਬਰ ਨੂੰ ਇੰਦੌਰ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਵਨ-ਡੇ ਸੀਰੀਜ਼ 6 ਅਕਤੂਬਰ ਤੋਂ ਲਖਨਊ 'ਚ ਸ਼ੁਰੂ ਹੋਵੇਗੀ। ਜਦਕਿ ਦੂਜਾ ਮੈਚ ਰਾਂਚੀ 'ਚ ਅਤੇ ਤੀਜਾ ਅਤੇ ਆਖਰੀ ਮੈਚ ਦਿੱਲੀ 'ਚ ਕ੍ਰਮਵਾਰ 9 ਅਤੇ 11 ਅਕਤੂਬਰ ਨੂੰ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਏਸ਼ੀਆ ਕੱਪ ਫਾਈਨਲ 'ਚ ਜਿੱਤ ਤੋਂ ਬਾਅਦ ਕਪਤਾਨ ਦਾਸੁਨ ਸ਼ਨਕਾ ਨੇ ਦੱਸਿਆ ਮੈਚ ਦੇ ਟਰਨਿੰਗ ਪੁਆਇੰਟ ਬਾਰੇ
NEXT STORY