ਇਸਲਾਮਾਬਾਦ– ਪਾਕਿਸਤਾਨ ਦੇ ਪ੍ਰਮੁੱਖ ਖੇਡ ਟੀ. ਵੀ. ਚੈਨਲ ਪੀ. ਟੀ. ਵੀ. ਸਪੋਰਟਸ ’ਤੇ ਬੁੱਧਵਾਰ ਨੂੰ ਲਾਈਵ ਪ੍ਰੋਗਰਾਮ ਵਿਚ ਐਂਕਰ ਨਾਲ ਭਿੜਨ ਤੇ ਫਿਰ ਵਿਚਾਲੇ ਪ੍ਰੋਗਰਾਮ ਵਿਚੋਂ ਉੱਠ ਕੇ ਚਲੇ ਜਾਣ ਤੋਂ ਬਾਅਦ ਵਿਵਾਦ ਵਿਚ ਆਏ ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਚੈਨਲ ਦੇ ਇਸ ਮਾਮਲੇ ’ਤੇ ਆਏ ਬਿਆਨ ’ਤੇ ਤਿਖੀ ਪ੍ਰਤੀਕਿਰਿਆ ਦਿੱਤੀ ਹੈ। ਪੀ. ਟੀ. ਵੀ. ਨੇ ਇਕ ਬਿਆਨ ਵਿਚ ਕਿਹਾ,‘‘ਸ਼ੋਏਬ ਅਖ਼ਤਰ ਤੇ ਪੱਤਰਕਾਰ ਨੌਮਾਨ ਨਿਆਜ਼ ਵਿਚਾਲੇ ਆਨ-ਏਅਰ ਵਿਵਾਦ ਦੀ ਜਾਂਚ ਪੂਰੀ ਹੋਣ ਤਕ ਦੋਵਾਂ ਨੂੰ ਚੈਨਲ ਵਲੋਂ ਆਫ-ਏਅਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ।’’
ਇਹ ਵੀ ਪੜ੍ਹੋ : ਬੇਨ ਸਟੋਕਸ ਨੇ ਕੀਤੀ ਭਵਿੱਖਬਾਣੀ, T-20 WC 'ਚ ਪਾਕਿ ਤੇ ਇਸ ਟੀਮ ਦਰਮਿਆਨ ਹੋਵੇਗਾ ਫ਼ਾਈਨਲ
ਅਖ਼ਤਰ ਨੇ ਹਾਲਾਂਕਿ ਪੀ. ਟੀ. ਵੀ. ਦੇ ਇਸ ਬਿਆਨ ਦੇ ਜਵਾਬ ਵਿਚ ਕਿਹਾ,‘‘ਇਹ ਚੰਗਾ ਮਜ਼ਾਕ ਹੈ। ਮੈਂ 22 ਕਰੋੜ ਪਾਕਿਸਤਾਨੀਆਂ ਤੇ ਦੁਨੀਆ ਭਰ ਦੇ ਲੋਕਾਂ ਦੇ ਸਾਹਮਣੇ ਅਸਤੀਫਾ ਦਿੱਤਾ। ਪੀ. ਟੀ. ਵੀ. ਪਾਗਲ ਹੈ ਕੀ। ਮੈਨੂੰ ਆਫ ਏਅਰ ਕਰਨ ਵਾਲੇ ਇਹ ਕੌਣ ਹੁੰਦੇ ਹਨ।’’ਸਮਝਿਆ ਜਾਂਦਾ ਹੈ ਕਿ ਨੌਮਾਨ ਵਲੋਂ ਅਖ਼ਤਰ ਦੀ ਗੱਲ ਕੱਟੇ ਜਾਣ ਦੇ ਕਾਰਨ ਇਹ ਵਿਵਾਦ ਖੜ੍ਹਾ ਹੋਇਆ ਕਿਉਂਕਿ ਸ਼ੋਏਬ ਨੂੰ ਨੌਮਾਜ ਦੀ ਇਹ ਗੱਲ ਪਸੰਦ ਨਹੀਂ ਆਈ ਸੀ ਅਤੇ ਜਦੋਂ ਅਖਤਰ ਨੇ ਇਸ ’ਤੇ ਨਾਰਾਜ਼ਗੀ ਜਤਾਈ ਤਾਂ ਨੌਮਾਨ ਨੇ ਉਸ ਨੂੰ ਆਨ-ਏਅਰ ਪ੍ਰੋਗਰਾਮ ਛੱਡ ਕੇ ਚਲੇ ਜਾਣ ਦਾ ਪ੍ਰਸਤਾਵ ਦੇ ਦਿੱਤਾ ਸੀ।
ਇਹ ਵੀ ਪੜ੍ਹੋ : ਸੈਮੀਫਾਈਨਲ ਦੀ ਦਾਅਵੇਦਾਰੀ ਲਈ ਦੱਖਣੀ ਅਫਰੀਕਾ ਤੇ ਸ਼੍ਰੀਲੰਕਾ ਨੂੰ ਜਿੱਤਣਾ ਜ਼ਰੂਰੀ
ਇਸ ਤੋਂ ਬਾਅਦ ਸ਼ੋਏਬ ਨੇ ਟਵਿਟਰ ’ਤੇ ਵੀਡੀਓ ਅਪਲੋਡ ਕਰਦੇ ਹੋਏ ਕਿਹਾ ਸੀ ਕਿ ਪ੍ਰੋਗਰਾਮ ਦੇ ਮੇਜ਼ਬਾਨ ਨੌਮਾਨ ਵਲੋਂ ਬੇਇੱਜ਼ਤੀ ਕੀਤੇ ਜਾਣ ਤੋਂ ਬਾਅਦ ਉਸ ਨੇ ਪੀ. ਟੀ. ਵੀ. ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਉਸ ਨੇ ਇਕ ਬਿਆਨ ਵਿਚ ਕਿਹਾ, ‘‘ਮਾਫੀ ਚਾਹੁੰਦਾ ਹਾਂ। ਮੈਂ ਪੀ. ਟੀ. ਵੀ. ਤੋਂ ਅਸਤੀਫਾ ਦਿੰਦਾਂ ਹੈ। ਨੈਸ਼ਨਲ ਟੀ. ਵੀ. ’ਤੇ ਮੇਰੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ, ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇੱਥੇ ਰਹਿਣਾ ਚਾਹੀਦਾ ਹੈ।’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬੇਨ ਸਟੋਕਸ ਨੇ ਕੀਤੀ ਭਵਿੱਖਬਾਣੀ, T-20 WC 'ਚ ਪਾਕਿ ਤੇ ਇਸ ਟੀਮ ਦਰਮਿਆਨ ਹੋਵੇਗਾ ਫ਼ਾਈਨਲ
NEXT STORY