ਸ਼ਾਰਜਾਹ–ਇਕ ਵਾਰ ਦੀ ਟੀ-20 ਵਿਸ਼ਵ ਕੱਪ ਜੇਤੂ ਸ਼੍ਰੀਲੰਕਾ ਅਤੇ ਹੁਣ ਤਕ ਇਕ ਵੀ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਖਿਤਾਬ ਨਾ ਜਿੱਤ ਸਕਣ ਵਾਲੀ ਦੱਖਣੀ ਅਫਰੀਕੀ ਟੀਮ ਇੱਥੇ ਸ਼ਨੀਵਾਰ ਨੂੰ ਮੌਜੂਦਾ ਟੀ-20 ਵਿਸ਼ਵ ਕੱਪ 2021 ਵਿਚ ਇਕ-ਦੂਜੇ ਨਾਲ ਭਿੜਨਗੀਆਂ। ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਕੱਲ ਦੁਪਹਿਰ ਸਾਢੇ ਤਿੰਨ ਵਜੇ ਖੇਡੇ ਜਾਣ ਵਾਲੇ ਇਸ ਮੈਚ ਵਿਚ ਦੋਵਾਂ ਟੀਮਾਂ ਦਾ ਬਹੁਤ ਕੁਝ ਦਾਅ ’ਤੇ ਹੋਵੇਗਾ।
ਇਹ ਵੀ ਪੜ੍ਹੋ : ਸੈਮੀਫਾਈਨਲ ਦੀ ਦਾਅਵੇਦਾਰੀ ਲਈ ਦੱਖਣੀ ਅਫਰੀਕਾ ਤੇ ਸ਼੍ਰੀਲੰਕਾ ਨੂੰ ਜਿੱਤਣਾ ਜ਼ਰੂਰੀ
ਸੈਮੀਫਾਈਨਲ ਵਿਚ ਦਾਅਵੇਦਾਰੀ ਲਈ ਦੋਵਾਂ ਟੀਮਾਂ ਨੂੰ ਕਿਸੇ ਵੀ ਹਾਲ ਵਿਚ ਇਹ ਮੁਕਾਬਲਾ ਜਿੱਤਣਾ ਪਵੇਗਾ। ਫਿਲਹਾਲ ਦੋਵਾਂ ਕੋਲ ਇਕ ਜਿੱਤ ਤੇ ਇਕ ਹਾਰ ਦੇ ਨਾਲ ਦੋ ਅੰਕ ਹਨ ਹਾਲਾਂਕਿ ਦੱਖਣੀ ਅਫਰੀਕਾ ਮਜ਼ਬੂਤ ਵਾਪਸੀ ਕਰਦੇ ਹੋਏ ਆ ਰਹੀ ਹੈ ਜਦਕਿ ਸ਼੍ਰੀਲੰਕਾ ਦੇ ਮਨੋਬਲ ਵਿਚ ਆਸਟਰੇਲੀਆ ਹੱਥੋਂ ਮਿਲੀ ਹਾਰ ਦਾ ਕੁਝ ਨਾ ਕੁਝ ਅਸਰ ਦਿਸੇਗਾ। ਦੱਖਣੀ ਅਫਰੀਕੀ ਟੀਮ ਵਿਚ ਬੱਲੇ ਤੇ ਗੇਂਦ ਨਾਲ ਕੁਝ ਖਿਡਾਰੀ ਬੇਹੱਦ ਚੰਗੀ ਫਾਰਮ ਵਿਚ ਹਨ।
ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਟੀਮਾਂ ਟੀ-20 ਕੌਮਾਂਤਰੀ ਵਿਚ ਇਸ ਤੋਂ ਪਹਿਲਾਂ 16 ਵਾਰ ਭਿੜੀਆਂ ਹਨ, ਜਿਨ੍ਹਾਂ ਵਿਚੋਂ 10 ਵਾਰ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ ਹਰਾਇਆ ਤੇ 5 ਵਾਰ ਸ਼੍ਰੀਲੰਕਾ ਜਿੱਤੀ ਹੈ ਜਦਕਿ ਇਕ ਮੈਚ ਡਰਾਅ ਰਿਹਾ ਹੈ। ਟੀ-20 ਵਿਸ਼ਵ ਕੱਪ ਵਿਚ ਦੋਵਾਂ ਦਾ ਤਿੰਨ ਵਾਰ ਮੁਕਾਬਲਾ ਹੋਇਆ ਹੈ ਤੇ ਇਸ ਵਿਚ ਵੀ ਦੋ ਮੈਚ ਦੱਖਣੀ ਅਫਰੀਕਾ ਟੀਮ ਨੇ ਜਿੱਤੇ ਹਨ ਜਦਕਿ ਇਕ ਸ਼੍ਰੀਲੰਕਾ ਨੇ ਜਿੱਤਿਆ ਹੈ। ਵਿਸ਼ਵ ਕੱਪ ਦੇ 2012 ਤੇ 2016 ਦੇ ਸੈਸ਼ਨ ਵਿਚ ਦੱਖਣੀ ਅਫਰੀਕਾ ਤੇ 2014 ਸੈਸ਼ਨ ਵਿਚ ਸ਼੍ਰੀਲੰਕਾ ਨੂੰ ਜਿੱਤ ਮਿਲੀ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ਦੀ ਰੋਮਾਂਚਕ ਜਿੱਤ, ਗਰੁੱਪ-2 'ਚ ਅਫਗਾਨਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਗਰੁੱਪ-1 ’ਚ ਵੈਸਟਇੰਡੀਜ਼ ਨੇ ਬੰਗਲਾਦੇਸ਼ 'ਤੇ 3 ਦੌੜਾਂ ਨਾਲ ਕੀਤੀ ਰੋਮਾਂਚਕ ਜਿੱਤ ਦਰਜ
NEXT STORY