ਨਵੀਂ ਦਿੱਲੀ- ਆਸਟਰੇਲੀਆ ਵਿਰੁੱਧ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਦੇ ਲਈ ਇਕ ਬੁਰੀ ਖ਼ਬਰ ਹੈ। ਰਿਧੀਮਾਨ ਸਾਹਾ ਜ਼ਖਮੀ ਹੋ ਗਏ ਹਨ, ਜਿਸ ਕਾਰਨ ਉਸਦਾ ਟੈਸਟ ਸੀਰੀਜ਼ ਖੇਡਣਾ ਮੁਸ਼ਕਿਲ ਲੱਗ ਰਿਹਾ ਹੈ। ਆਈ. ਪੀ. ਐੱਲ. 2020 ਦੇ ਕੁਆਲੀਫਾਇਰ-2 'ਚ ਵੀ ਸਾਹਾ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਦਾ ਹਿੱਸਾ ਨਹੀਂ ਬਣ ਸਕੇ, ਜਿਸ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਭਾਰਤੀ ਟੀਮ 17 ਦਸੰਬਰ ਨੂੰ ਆਸਟਰੇਲੀਆ ਦੇ ਵਿਰੁੱਧ ਪਹਿਲਾ ਟੈਸਟ ਮੈਚ ਖੇਡੇਗੀ ਪਰ ਸਾਹਾ ਦੇ ਜ਼ਖਮੀ ਹੋਣ ਨਾਲ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਦੇ ਲਈ ਬੁਰੀ ਖ਼ਬਰ ਹੈ। ਵੈਸੇ ਰਿਸ਼ਭ ਪੰਤ ਨੂੰ ਵੀ ਟੈਸਟ ਸੀਰੀਜ਼ ਦੇ ਲਈ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਜੇਕਰ ਸਾਹਾ ਆਸਟਰੇਲੀਆ ਦੌਰੇ ਤੋਂ ਪਹਿਲਾਂ ਫਿੱਟ ਨਹੀਂ ਹੁੰਦੇ ਤਾਂ ਉਸਦੇ ਰਿਪਲੇਸਮੈਂਟ ਦੇ ਤੌਰ 'ਤੇ ਕਿਸੇ ਹੋਰ ਵਿਕਟਕੀਪਰ ਨੂੰ ਆਸਟਰੇਲੀਆਈ ਲੈ ਕੇ ਜਾਇਆ ਜਾ ਸਕਦਾ ਹੈ। ਇਸ ਬਾਰੇ 'ਚ ਅਜੇ ਕੋਈ ਅਪਡੇਟ ਨਹੀਂ ਹੈ।
ਇਸ਼ਾਂਤ ਸ਼ਰਮਾ ਤੇ ਭੁਵਨੇਸ਼ਵਰ ਕੁਮਾਰ ਵੀ ਜ਼ਖਮੀ ਹੋਣ ਦੇ ਕਾਰਨ ਆਸਟਰੇਲੀਆਈ ਦੌਰੇ ਤੋਂ ਬਾਹਰ ਹਨ। ਭਾਰਤੀ ਟੀਮ ਟੈਸਟ ਸੀਰੀਜ਼ ਤੋਂ ਪਹਿਲਾਂ 3 ਟੀ-20 ਤੇ 3 ਵਨ ਡੇ ਮੈਚ ਖੇਡੇਗੀ। ਭਾਰਤ ਤੇ ਆਸਟਰੇਲੀਆ ਦੇ ਵਿਚਾਲੇ ਪਹਿਲਾ ਟੀ-20 ਮੈਚ 27 ਨਵੰਬਰ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਪਹਿਲੇ 2 ਵਨ ਡੇ ਮੈਚ ਸਿਡਨੀ ਕ੍ਰਿਕਟ ਮੈਦਾਨ 'ਤੇ 27 ਨਵੰਬਰ ਤੇ 29 ਨਵੰਬਰ ਖੇਡੇਗੀ। ਇਸ ਤੋਂ ਬਾਅਦ ਆਖਰੀ ਵਨ ਡੇ ਮੈਚ ਕੈਨਬਰਾ ਦੇ ਮਨੁਕਾ ਓਵਲ 'ਚ ਖੇਡਿਆ ਜਾਵੇਗਾ।
ਪਾਕਿ ਨੇ ਦੂਜੇ ਟੀ20 ਮੈਚ 'ਚ ਜ਼ਿੰਬਾਬਵੇ ਨੂੰ 8 ਵਿਕਟਾਂ ਨਾਲ ਹਰਾਇਆ
NEXT STORY