ਟੋਕੀਓ– ਭਾਰਤ ਦੀ ਤਮਗ਼ਾ ਉਮੀਦ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਉਮੀਦਾਂ ਦੇ ਮੁਤਾਬਕ ਪ੍ਰਦਰਸ਼ਨ ਕਰਦੇ ਹੋਏ ਟੋਕੀਓ ਓਲੰਪਿਕ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਕੁਆਲੀਫਿਕੇਸ਼ਨ ਦੌਰ ’ਚ ਚੋਟੀ ’ਤੇ ਰਹਿ ਕੇ ਫ਼ਾਈਨਲ ’ਚ ਜਗ੍ਹਾ ਬਣਾ ਲਈ ਹੈ। ਮਕਾਬਲੇ ’ਚ 36 ਨਿਸ਼ਾਨੇਬਾਜ਼ਾਂ ’ਚੋਂ ਅੱਠ ਨੇ ਫ਼ਾਈਨਲ ’ਚ ਪ੍ਰਵੇਸ਼ ਕੀਤਾ। ਪਿਛਲੇ ਤਿੰਨ ਸਾਲਾਂ ’ਚ ਕੌਮਾਂਤਰੀ ਪੱਧਰ ’ਤੇ ਅੱਠ ਸੋਨ ਤਮਗ਼ੇ ਜਿੱਤ ਚੁੱਕੇ ਚੌਧਰੀ ਨੇ ਜ਼ਬਰਦਸਤ ਪ੍ਰਦਰਸ਼ਨ ਕਰਕੇ 6 ਸੀਰੀਜ਼ ’ਚ 586 ਸਕੋਰ ਕੀਤਾ। ਭਾਰਤ ਦੇ ਅਭਿਸ਼ੇਕ ਵਰਮਾ ਚੰਗੀਆਂ ਕੋਸ਼ਿਸ਼ਾਂ ਦੇ ਬਾਵਜੂਦ ਫ਼ਾਈਨਲ ’ਚ ਪ੍ਰਵੇਸ਼ ਕਰਨ ਤੋਂ ਖੁੰਝੇ ਗਏ ਤੇ 17ਵੇਂ ਸਥਾਨ ’ਤੇ ਰਹੇ। ਆਖ਼ਰੀ ਸੀਰੀਜ਼ ’ਚ ਦੋ ਵਾਰ ਅੱਠ ਸਕੋਰ ਕਰਨ ਦਾ ਖਾਮੀਆਜ਼ਾ ਉਨ੍ਹਾਂ ਨੂੰ ਭੁਗਤਨਾ ਪਿਆ।
ਇਹ ਵੀ ਪੜ੍ਹੋ : ਦੀਪਿਕਾ ਤੇ ਪ੍ਰਵੀਣ ਦਾ ਤੀਰਅੰਦਾਜ਼ੀ ’ਚ ਸ਼ਾਨਦਾਰ ਪ੍ਰਦਰਸ਼ਨ, ਮਿਕਸਡ ਡਬਲਜ਼ ਦੇ ਕੁਆਰਟਰ ਫ਼ਾਈਨਲ ’ਚ ਪਹੁੰਚੇ
ਚੀਨ ਦੇ ਝਾਂਗ ਬੋਵੇਨ ਦੂਜੇ ਤੇ ਜਰਮਨੀ ਦੇ ਕ੍ਰਿਸਟੀਅਨ ਰੀਤਜ ਤੀਜੇ ਸਥਾਨ ’ਤੇ ਰਹੇ। ਵਰਮਾ ਦਾ ਸਕੋਰ 575 ਰਿਹਾ। ਪਹਿਲੀ ਵਾਰ ਓਲੰਪਿਕ ਖੇਡ ਰਹੇ ‘ਵੰਡਰ ਬੁਆਏ’ ਚੌਧਰੀ ਨੇ ਚੌਥੀ ਸੀਰੀਜ਼ ’ਚ ਪਰਫੈਕਟ 100 ਸਕੋਰ ਕੀਤਾ। ਇਸ ਤੋਂ ਬਾਅਦ ਲਗਾਤਾਰ 98 ਦਾ ਸਕੋਰ ਕਰਕੇ ਅੱਠ ਨਿਸ਼ਾਨੇਬਾਜ਼ਾਂ ’ਚ ਪਹਿਲਾ ਸਥਾਨ ਹਾਸਲ ਕੀਤਾ। ਪਰ ਸੀਰੀਜ਼ ਦੇ ਦੂਜੇ ਹਿੱਸੇ ’ਚ ਉਹ ਲੈਅ ਹਾਸਲ ਨਾ ਕਰ ਸਕੇ ਤੇ ਫਿਰ 19ਵੇਂ ਸਥਾਨ ਤੋਂ ਚੋਟੀ ਦੇ ਅੱਠ ’ਚ ਪਹੁੰਚੇ ਤੇ ਪਰਫੈਕਟ 100 ਸਕੋਰ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਟੋਕੀਓ ਓਲੰਪਿਕ ’ਚ ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ, ਭਾਰਤ ਨੂੰ ਮਿਲਿਆ ਪਹਿਲਾ ਤਮਗਾ
NEXT STORY