ਰੁੜਕੇਲਾ– ਜੁਗਰਾਜ ਸਿੰਘ ਦੀ ਹੈਟ੍ਰਿਕ ਦੀ ਮਦਦ ਨਾਲ ਸ਼੍ਰਾਚੀ ਰਾੜ ਬੰਗਾਲ ਟਾਈਗਰਜ਼ ਨੇ ਸ਼ਨੀਵਾਰ ਨੂੰ ਇੱਥੇ ਫਾਈਨਲ ਵਿਚ ਹੈਦਰਾਬਾਦ ਤੂਫਾਨਜ਼ ਨੂੰ 4-3 ਨਾਲ ਹਰਾ ਕੇ ਪੁਰਸ਼ ਹਾਕੀ ਇੰਡੀਆ ਲੀਗ (ਐੱਚ. ਆਈ. ਐੱਲ.) ਦੇ ਖਿਤਾਬ ’ਤੇ ਕਬਜ਼ਾ ਕਰ ਲਿਆ। ਜੁਗਰਾਜ ਸਿੰਘ ਨੇ 25ਵੇਂ, 32ਵੇਂ ਤੇ 35ਵੇਂ ਮਿੰਟ ਵਿਚ 3 ਗੋਲ ਕੀਤੇ ਜਦਕਿ ਟੀਮ ਲਈ ਚੌਥਾ ਗੋਲ ਸੈਮ ਲੇਨ ਨੇ 54ਵੇਂ ਮਿੰਟ ਵਿਚ ਕੀਤਾ। ਤੂਫਾਨਜ਼ ਲਈ ਗੋਂਜਾਲੋ ਪੇਈਲਾਟ ਨੇ 9ਵੇਂ ਤੇ 39ਵੇਂ ਮਿੰਟ ਵਿਚ ਦੋ ਗੋਲ ਕੀਤੇ ਜਦਕਿ ਅਮਨਦੀਪ ਲਕੜਾ ਨੇ 26ਵੇਂ ਮਿੰਟ ਵਿਚ ਗੋਲ ਕੀਤਾ। ਐੱਫ. ਆਈ. ਐੱਚ. 28 ਦਸੰਬਰ 2024 ਨੂੰ ਸ਼ੁਰੂ ਹੋਈ ਸੀ, ਜਿਸ ਨੂੰ 7 ਸਾਲ ਬਾਅਦ ਫਿਰ ਤੋਂ ਸ਼ੁਰੂ ਕੀਤਾ ਗਿਆ।
ਬੁਮਰਾਹ, ਸਮ੍ਰਿਤੀ ਨੂੰ ਬੈਸਟ ਕ੍ਰਿਕਟਰ ਐਵਾਰਡ, BCCI ਦੇ 'Naman Awards' 'ਚ ਅਸ਼ਵਿਨ ਤੇ ਸਚਿਨ ਵੀ ਸਨਮਾਨਿਤ
NEXT STORY