ਦੁਬਈ- ਭਾਰਤ ਦੇ ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ, ਮਹਿਲਾ ਟੀਮ ਦੀ ਕਪਤਾਨ ਮਿਤਾਲੀ ਰਾਜ ਤੇ ਹਰਫਨਮੌਲਾ ਦੀਪਤੀ ਸ਼ਰਮਾ ਨੂੰ ਫ਼ਰਵਰੀ 'ਚ ਉਨ੍ਹਾਂ ਦੇ ਪ੍ਰਦਰਸ਼ਨ ਲਈ ਆਈ. ਸੀ. ਸੀ. 'ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ' ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਪੁਰਸ਼ ਵਰਗ ਦੀ ਨਾਮਜ਼ਦਗੀ 'ਚ ਸੰਯੁਕਤ ਅਰਬ ਅਮੀਰਾਤ ਦੇ ਬੱਲੇਬਾਜ਼ ਵ੍ਰਿਤਯ ਅਰਵਿੰਦ ਤੇ ਨੇਪਾਲ ਦੇ ਦੀਪੇਂਦਰ ਸਿੰਘ ਐਰੀ ਵੀ ਸ਼ਾਮਲ ਹਨ। ਮਹਿਲਾ ਵਰਗ 'ਚ ਨਿਊਜ਼ੀਲੈਂਡ ਦੀ ਹਰਫਨਮੌਲਾ ਐਮੇਲੀਆ ਕੇਰ, ਮਿਤਾਲੀ ਰਾਜ ਤੇ ਦੀਪਤੀ ਦੇ ਨਾਂ ਹਨ।
ਇਹ ਵੀ ਪੜ੍ਹੋ : ਸ਼ੇਨ ਵਾਰਨ ਨੂੰ 30 ਮਾਰਚ ਨੂੰ ਮੈਲਬੌਰਨ ਕ੍ਰਿਕਟ ਗਰਾਊਂਡ 'ਤੇ ਦਿੱਤੀ ਜਾਵੇਗੀ ਅੰਤਿਮ ਵਿਦਾਈ
ਅਈਅਰ ਨੇ ਫਰਵਰੀ 'ਚ ਭਾਰਤ ਦੇ ਪ੍ਰਦਰਸ਼ਨ 'ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਵੈਸਟਇੰਡੀਜ਼ ਦੇ ਖ਼ਿਲਾਫ਼ ਆਖ਼ਰੀ ਵਨ-ਡੇ 'ਚ 80 ਦੌੜਾਂ ਬਣਾਈਆਂ ਤੇ ਆਖ਼ਰੀ ਟੀ-20 'ਚ 16 ਗੇਂਦ 'ਚ 25 ਦੌੜਾਂ ਬਣਾਈਆਂ। ਸੂਰਯਕੁਮਾਰ ਯਾਦਵ ਦੇ ਸੱਟ ਦਾ ਸ਼ਿਕਾਰ ਹੋਣ ਤੇ ਪ੍ਰਮੁੱਖ ਖਿਡਾਰੀਆਂ ਨੂੰ ਆਰਾਮ ਦੇਣ ਕਾਰਨ ਅਈਅਰ ਸ਼੍ਰੀਲੰਕਾ ਖ਼ਿਲਾਫ਼ ਟੀ20 ਸੀਰੀਜ਼ 'ਚ ਤੀਜੇ ਨੰਬਰ 'ਤੇ ਉਤਰੇ।
ਇਹ ਵੀ ਪੜ੍ਹੋ : ਜਰਮਨ ਪੁਰਸ਼ ਟੀਮ 'ਤੇ ਕੋਵਿਡ ਦਾ ਕਹਿਰ, ਭਾਰਤ ਖ਼ਿਲਾਫ਼ ਪ੍ਰੋ. ਲੀਗ ਦੇ ਮੈਚ ਮੁਲਤਵੀ
ਉਨ੍ਹਾਂ ਨੇ ਤਿੰਨ ਮੈਚਾਂ 'ਚ ਤਿੰਨ ਅਜੇਤੂ ਅਰਧ ਸੈਂਕੜੇ ਲਗਾਏ ਤੇ 174.35 ਦੀ ਸਟ੍ਰਾਈਕ ਰੇਟ ਨਾਲ 204 ਦੌੜਾਂ ਜੋੜੀਆਂ। ਉਨ੍ਹਾਂ ਨੂੰ ਪਲੇਅਰ ਆਫ਼ ਦਿ ਸੀਰੀਜ਼ ਚੁਣਿਆ ਗਿਆ। ਮਿਤਾਲੀ ਨੇ ਨਿਊਜ਼ੀਲੈਂਡ ਦੇ ਖ਼ਿਲਾਫ਼ ਤਿੰਨ ਅਰਧ ਸੈਂਕੜਿਆਂ ਸਮੇਤ 232 ਦੌੜਾਂ ਬਣਾਈਆਂ। ਆਖ਼ਰੀ ਵਨ-ਡੇ 'ਚ ਉਹ 54 ਦੌੜਾਂ ਬਣਾ ਕੇ ਅਜੇਤੂ ਰਹੀ ਤੇ ਭਾਰਤ ਨੇ ਇਹ ਮੈਚ ਚਾਰ ਓਵਰ ਬਾਕੀ ਰਹਿੰਦੇ ਜਿੱਤਿਆ। ਹਰਫਨਮੌਲਾ ਦੀਪਤੀ ਨੇ ਵਨ-ਡੇ ਸੀਰੀਜ਼ 'ਚ ਸਭ ਤੋਂ ਜ਼ਿਆਦਾ 10 ਵਿਕਟਾਂ ਲਈਆਂ ਤੇ ਪੰਜ ਮੈਚਾਂ 'ਚ 116 ਦੌੜਾਂ ਬਣਾਈਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸ਼ੇਨ ਵਾਰਨ ਨੂੰ 30 ਮਾਰਚ ਨੂੰ ਮੈਲਬੌਰਨ ਕ੍ਰਿਕਟ ਗਰਾਊਂਡ 'ਤੇ ਦਿੱਤੀ ਜਾਵੇਗੀ ਅੰਤਿਮ ਵਿਦਾਈ
NEXT STORY