ਮੈਲਬੋਰਨ (ਭਾਸ਼ਾ)- ਆਸਟਰੇਲੀਆ ਦੇ ਮਹਾਨ ਸਪਿਨ ਗੇਂਦਬਾਜ਼ ਸ਼ੇਨ ਵਾਰਨ ਦੇ ਖੇਡ ਕਰੀਅਰ ਦੇ ਕੁਝ ਸ਼ਾਨਦਾਰ ਪਲਾਂ ਦੇ ਗਵਾਹ ਰਹੇ ਮੈਲਬੌਰਨ ਕ੍ਰਿਕਟ ਗਰਾਊਂਡ (ਐੱਮ.ਸੀ.ਜੀ.) 'ਤੇ 30 ਮਾਰਚ ਨੂੰ ਉਨ੍ਹਾਂ ਨੂੰ ਜਨਤਕ ਵਿਦਾਇਗੀ ਦਿੱਤੀ ਜਾਵੇਗੀ। ਵਿਕਟੋਰੀਆ ਰਾਜ ਦੇ ਪ੍ਰਧਾਨ ਮੰਤਰੀ ਡੈਨੀਅਲ ਐਂਡਰਿਊਜ਼ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਵਾਰਨ ਦੇ ਸਨਮਾਨ ਵਿਚ ਐੱਮ.ਸੀ.ਜੀ. 'ਤੇ ਰਾਜ ਸਮਾਗਮ ਆਯੋਜਿਤ ਕੀਤਾ ਜਾਵੇਗਾ। ਵਾਰਨ ਦੀ ਪਿਛਲੇ ਹਫ਼ਤੇ ਥਾਈਲੈਂਡ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਹ 52 ਸਾਲਾਂ ਦੇ ਸਨ। ਵਾਰਨ ਦੇ ਪਰਿਵਾਰ ਨੇ ਐਲਾਨ ਕੀਤਾ ਕਿ ਉਹ ਇਸ ਤੋਂ ਪਹਿਲਾਂ ਨਿੱਜੀ ਤੌਰ 'ਤੇ ਅੰਤਿਮ ਸੰਸਕਾਰ ਕਰਨਗੇ। ਐਂਡਰਿਊਜ਼ ਨੇ ਬੁੱਧਵਾਰ ਨੂੰ ਟਵੀਟ ਕੀਤਾ, "ਵਾਰਨੀ (ਸ਼ੇਨ ਵਾਰਨ) ਨੂੰ ਅਲਵਿਦਾ ਕਹਿਣ ਲਈ MCG ਤੋਂ ਬਿਹਤਰ ਜਗ੍ਹਾ ਦੁਨੀਆ ਵਿਚ ਕਿਤੇ ਹੋਰ ਨਹੀਂ ਹੋ ਸਕਦੀ।"
MCG 'ਤੇ ਹੀ ਵਾਰਨ ਨੇ 1994 ਵਿਚ ਏਸ਼ੇਜ਼ ਵਿਚ ਹੈਟ੍ਰਿਕ ਬਣਾਈ ਸੀ ਅਤੇ 2006 ਵਿਚ ਆਪਣੀ ਆਖ਼ਰੀ ਅੰਤਰਰਾਸ਼ਟਰੀ ਸੀਰੀਜ਼ ਦੇ ਬਾਕਸਿੰਗ ਡੇ ਟੈਸਟ ਦੌਰਾਨ ਇਸੇ ਮੈਦਾਨ 'ਤੇ ਆਪਣਾ 700ਵਾਂ ਟੈਸਟ ਵਿਕਟ ਲਿਆ ਸੀ। ਵਾਰਨ ਦਾ ਜਨਮ ਮੈਲਬੌਰਨ ਵਿਚ ਹੋਇਆ ਸੀ ਅਤੇ ਇੱਥੇ ਹੀ ਵੱਡੇ ਹੋਏ ਸਨ। ਪੋਸਟਮਾਰਟਮ ਦੇ ਨਤੀਜਿਆਂ ਨੇ ਪੁਸ਼ਟੀ ਕੀਤੀ ਹੈ ਕਿ ਵਾਰਨ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਹੈ ਅਤੇ ਸ਼ੱਕ ਦੇ ਕੋਈ ਸੰਕੇਤ ਨਹੀਂ ਮਿਲੇ ਸਨ। ਥਾਈਲੈਂਡ ਦੇ ਕੋਹ ਸਾਮੂਈ ਵਿੱਚ ਸ਼ੁੱਕਰਵਾਰ ਨੂੰ ਮਰਨ ਤੋਂ ਬਾਅਦ ਵਾਰਨਰ ਦੀ ਲਾਸ਼ ਨੂੰ ਐਤਵਾਰ ਨੂੰ ਸੂਰਤ ਥਾਣੀ ਲਿਜਾਇਆ ਗਿਆ। ਉਸ ਦੀ ਲਾਸ਼ ਸੂਰਤ ਥਾਨੀ ਤੋਂ ਐਤਵਾਰ ਰਾਤ ਨੂੰ ਰਾਜਧਾਨੀ ਬੈਂਕਾਕ ਪਹੁੰਚੀ, ਜਿੱਥੋਂ ਇਸ ਨੂੰ ਆਸਟ੍ਰੇਲੀਆ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਵਾਰਨ ਦੇ ਪਰਿਵਾਰ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ 4 ਮਾਰਚ ਦੀ ਰਾਤ ਨੂੰ "ਕਦੇ ਨਾ ਖ਼ਤਮ ਹੋਣ ਵਾਲੇ ਸੁਪਨੇ" ਦੀ ਸ਼ੁਰੂਆਤ ਕਿਹਾ।
ਅਸ਼ਵਿਨ ਨੇ ਸ਼ੇਨ ਵਾਰਨ ਵਲੋਂ ਸਪਿਨ ਗੇਂਦਬਾਜ਼ੀ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਾ ਦੇਣ ਲਈ ਕੀਤਾ ਯਾਦ
NEXT STORY