ਸਿਡਨੀ- ਭਾਰਤ ਨੇ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਤੇ ਸੀਰੀਜ਼ ਆਪਣੇ ਨਾਂ ਕਰਨ ਦਾ ਕਮਾਲ ਕਰ ਦਿਖਾਇਆ। ਭਾਰਤ ਨੇ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ 11 ਦੌੜਾਂ ਨਾਲ ਜਿੱਤਿਆ ਸੀ ਤੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤ ਦੀ ਜਿੱਤ 'ਚ ਹਾਰਦਿਕ ਪੰਡਯਾ ਨੇ ਕਮਾਲ ਕੀਤਾ ਤੇ 22 ਗੇਂਦਾਂ 'ਤੇ 42 ਦੌੜਾਂ ਬਣਾ ਕੇ ਅਜੇਤੂ ਰਹੇ। ਆਪਣੀ ਪਾਰੀ 'ਚ ਪੰਡਯਾ ਨੇ 3 ਚੌਕਿਆਂ ਤੇ 2 ਛੱਕੇ ਲਗਾਏ। ਹਾਰਦਿਕ ਤੋਂ ਇਲਾਵਾ ਸ਼੍ਰੇਅਸ ਅਈਅਰ 5 ਗੇਂਦਾਂ 'ਤੇ 12 ਦੌੜਾਂ ਬਣਾ ਕੇ ਅਜੇਤੂ ਰਹੇ। ਆਪਣੀ ਪਾਰੀ 'ਚ ਸ਼੍ਰੇਅਸ ਨੇ 1 ਚੌਕਾ ਤੇ 1 ਧਮਾਕੇਦਾਰ ਛੱਕਾ ਲਗਾਇਆ।
ਭਾਵੇ ਹੀ ਸ਼੍ਰੇਅਸ ਜ਼ਿਆਦਾ ਦੌੜਾਂ ਨਹੀਂ ਬਣਾ ਸਕੇ ਪਰ ਐਡਮ ਜੰਪਾ ਦੀ ਗੇਂਦ 'ਤੇ ਮਾਰਿਆ ਗਿਆ 111 ਮੀਟਰ ਲੰਬਾ ਛੱਕਾ ਬਹੁਤ ਯਾਦਗਾਰ ਰਿਹਾ। ਜਿਸ ਨੂੰ ਦੇਖ ਕਪਤਾਨ ਵਿਰਾਟ ਕੋਹਲੀ ਵੀ ਹੈਰਾਨ ਰਹਿ ਗਿਆ। ਭਾਰਤੀ ਪਾਰੀ ਦੇ 18ਵੇਂ ਓਵਰ 'ਚ ਜੰਪਾ ਦੀ ਗੇਂਦ 'ਤੇ ਸ਼੍ਰੇਅਸ ਅਈਅਰ ਨੇ ਧਮਾਕੇਦਾਰ ਛੱਕਾ ਲਗਾਇਆ ਤਾਂ ਪੈਵੇਲੀਅਨ 'ਚ ਕੋਹਲੀ ਬਹੁਤ ਹੈਰਾਨ ਹੋ ਗਏ ਤੇ ਬਾਊਂਡਰੀ ਵੱਲ ਦੇਖਣ ਲੱਗੇ। ਸੋਸ਼ਲ ਮੀਡੀਆ 'ਤੇ ਅਈਅਰ ਵਲੋਂ ਮਾਰੇ ਗਏ ਇਸ ਛੱਕੇ ਦੀ ਚਰਚਾ ਬਹੁਤ ਹੋ ਰਹੀ ਹੈ। ਦੂਜੇ ਟੀ-20 'ਚ ਭਾਰਤ ਵਲੋਂ ਜਿੱਤ 'ਚ ਧਵਨ ਨੇ 52 ਦੌੜਾਂ ਬਣਾਈਆਂ ਤਾਂ ਕੋਹਲੀ 40 ਦੌੜਾਂ ਬਣਾ ਕੇ ਆਊਟ ਹੋਏ।
ਇਸ ਤੋਂ ਪਹਿਲਾਂ ਆਸਟਰੇਲੀਆ ਨੇ 20 ਓਵਰਾਂ 'ਚ 4 ਵਿਕਟਾਂ 'ਤੇ 194 ਦੌੜਾਂ ਬਣਾਈਆਂ ਸਨ, ਜਿਸ 'ਚ ਮੈਥਿਊ ਵੇਡ ਨੇ 58 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤ ਵਲੋਂ ਨਟਰਾਜਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ 2 ਵਿਕਟਾਂ ਹਾਸਲ ਕੀਤੀਆਂ। ਚਾਹਲ ਦੇ ਖਾਤੇ 'ਚ 1 ਵਿਕਟ ਆਈ। ਚਾਹਲ ਨੇ ਟੀ-20 ਅੰਤਰਰਾਸ਼ਟਰੀ ਮੈਚ 'ਚ 59 ਵਿਕਟਾਂ ਹਾਸਲ ਕਰ ਲਈਆਂ ਹਨ। ਅਜਿਹਾ ਕਰ ਚਾਹਲ ਨੇ ਬੁਮਰਾਹ ਦੀ ਬਰਾਬਰੀ ਕਰ ਲਈ ਹੈ।
ਨੋਟ- ਸ਼੍ਰੇਅਸ ਅਈਅਰ ਨੇ ਲਗਾਇਆ 111 ਮੀਟਰ ਲੰਬਾ ਛੱਕਾ, ਦੇਖੋ ਵੀਡੀਓ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਟੀ20 'ਚ ਚਾਹਲ ਦਾ ਸ਼ਰਮਨਾਕ ਰਿਕਾਰਡ, 3 ਮੈਚਾਂ 'ਚ ਦਿੱਤੀਆਂ ਸਭ ਤੋਂ ਜ਼ਿਆਦਾ ਦੌੜਾਂ
NEXT STORY