ਸਪੋਰਟਸ ਡੈਸਕ— ਇੰਗਲੈਂਡ ਖ਼ਿਲਾਫ਼ ਖੇਡੇ ਗਏ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦੇ ਪਹਿਲੇ ਮੁਕਾਬਲੇ ’ਚ ਭਾਰਤ ਨੇ 66 ਦੌੜਾਂ ਨਾਲ ਜਿੱਤ ਦਰਜ ਕਰਦੇ ਹੋਏ ਸੀਰੀਜ਼ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਹੁਣ ਦੂਜਾ ਮੈਚ 26 ਮਾਰਚ ਨੂੰ ਖੇਡਿਆ ਜਾਵੇਗਾ ਪਰ ਇਸ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ ਤੇ ਸ਼੍ਰੇਅਸ ਅਈਅਰ ਆਖ਼ਰੀ ਦੋ ਮੈਚਾਂ ਤੋਂ ਬਾਹਰ ਹੋ ਗੇ ਹਨ। ਅਈਅਰ ਦੇ ਪਹਿਲੇ ਮੈਚ ਦੌਰਾਨ ਖੱਬੇ ਮੋਢੇ ’ਚ ਸੱਟ ਲੱਗੀ ਸੀ ਜਿਸ ਕਾਰਨ ਉਹ ਆਖ਼ਰੀ ਦੋ ਮੈਚ ਨਹੀਂ ਖੇਡ ਸਕਣਗੇ।
ਇਹ ਵੀ ਪੜ੍ਹੋ : IPL 2021 ਐਂਥਮ ‘ਇੰਡੀਆ ਦਾ ਆਪਣਾ ਮੰਤਰਾ’ ਜਾਰੀ, ਰੋਹਿਤ-ਵਿਰਾਟ ਨੇ ਲਾਏ ਠੁਮਕੇ (ਵੀਡੀਓ)
ਬੀ. ਸੀ. ਸੀ. ਆਈ. ਮੁਤਾਬਕ ਜਾਨੀ ਬੇਅਰਸਟ੍ਰਾਅ ਵੱਲੋਂ ਲਾਏ ਗਏ ਸ਼ਾਟ ਨੂੰ ਬਾਊਂਡਰੀ ’ਤੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ’ਚ ਅਈਅਰ ਦਾ ਖੱਬਾ ਮੋਢਾ ਦਬ ਗਿਆ ਸੀ। ਉਹ ਟੀਮ ਲਈ ਕੁਝ ਦੌੜਾਂ ਬਚਾਉਣ ’ਚ ਸਫਲ ਰਹੇ, ਪਰ ਕੁਝ ਦੇਰ ’ਚ ਉਨ੍ਹਾਂ ਨੂੰ ਦਰਦ ਮਹਿਸੂਸ ਹੋਣ ਲੱਗਾ ਅਤੇ ਉਨ੍ਹਾਂ ਨੂੰ ਆਪਣਾ ਖੱਬਾ ਮੋਢਾ ਫੜਕੇ ਮੈਦਾਨ ਛੱੱਡ ਕੇ ਜਾਣਾ ਪਿਆ। ਸੱਟ ਦਾ ਸ਼ਿਾਕਰ ਹੋਣ ਦੇ ਬਾਅਦ ਅਈਅਰ ਨੂੰ ਸਕੈਨ ਲਈ ਲਿਜਾਇਆ ਗਿਆ ਤੇ ਸੱਟ ਦੀ ਜਾਂਚ ਕਰਨ ਦੇ ਬਾਅਦ ਇਹ ਫ਼ੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ : Birthday special: 10ਵੀਂ ’ਚ 3 ਵਾਰ ਫੇਲ੍ਹ ਹੋਏ ਕਰੁਣਾਲ, ਸਰਕਾਰੀ ਨੌਕਰੀ ਦਾ ਆਫ਼ਰ ਛੱਡ ਬਣੇ ਕ੍ਰਿਕਟਰ
ਦੂਜੇ ਪਾਸੇ ਬੀ. ਸੀ. ਸੀ. ਆਈ. ਮੁਤਾਬਕ ਤਜਰਬੇਕਾਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵੀ ਅਗਲੇ ਮੈਚ ’ਚ ਹਿੱਸਾ ਨਹੀਂ ਲੈਣਗੇ। ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਦੀ 148 ਕਿਲੋਮੀਟਰ ਦੀ ਰਫ਼ਤਾਰ ਵਾਲੀ ਗੇਂਦ ਰੋਹਿਤ ਦੀ ਕੂਹਣੀ ’ਤੇ ਲਗ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਦਰਦ ਹੋਣ ਲੱਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2021 ਐਂਥਮ ‘ਇੰਡੀਆ ਦਾ ਆਪਣਾ ਮੰਤਰਾ’ ਜਾਰੀ, ਰੋਹਿਤ-ਵਿਰਾਟ ਨੇ ਲਾਏ ਠੁਮਕੇ (ਵੀਡੀਓ)
NEXT STORY