ਧਰਮਸ਼ਾਲਾ- ਭਾਰਤੀ ਖਿਡਾਰੀ ਸ਼੍ਰੇਅਸ ਅਈਅਰ ਨੇ ਸ਼੍ਰੀਲੰਕਾ ਦੇ ਵਿਰੁੱਧ ਯਾਦਗਾਰ ਟੀ-20 ਸੀਰੀਜ਼ ਖੇਡੀ। ਸ਼੍ਰੇਅਸ ਅਈਅਰ ਨੇ ਤਿੰਨ ਮੈਚਾਂ ਵਿਚ ਅਰਧ ਸੈਂਕੜੇ ਲਗਾਏ। ਇਸ ਦੇ ਨਾਲ ਹੀ ਇਕ ਸੀਰੀਜ਼ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣੇ ਦਾ ਭਾਰਤੀ ਰਿਕਾਰਡ ਵੀ ਉਸਦੇ ਨਾਂ ਹੋ ਗਿਆ। ਸ਼੍ਰੇਅਸ ਨੇ 3 ਮੈਚਾਂ ਵਿਚ 204 ਦੌੜਾਂ ਬਣਾਈਆਂ, ਜਿਸ ਵਿਚ 20 ਚੌਕੇ ਅਤੇ 7 ਛੱਕੇ ਵੀ ਸ਼ਾਮਿਲ ਸਨ। ਅਜਿਹਾ ਕਰ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਪਿੱਛੇ ਛੱਡਿਆ, ਜਿਨ੍ਹਾਂ ਨੇ ਆਸਟਰੇਲੀਆ ਦੇ ਵਿਰੁੱਧ 3 ਮੈਚਾਂ ਦੀ ਸੀਰੀਜ਼ ਵਿਚ 199 ਦੌੜਾਂ ਬਣਾਈਆਂ।
ਇਹ ਖ਼ਬਰ ਪੜ੍ਹੋ- ਰੋਹਿਤ ਬਣੇ ਸਭ ਤੋਂ ਜ਼ਿਆਦਾ ਟੀ20 ਖੇਡਣ ਵਾਲੇ ਖਿਡਾਰੀ, ਇਨ੍ਹਾਂ ਦਿੱਗਜ ਖਿਡਾਰੀਆਂ ਨੂੰ ਛੱਡਿਆ ਪਿੱਛੇ
ਸ਼੍ਰੇਅਸ ਅਈਅਰ ਨੇ ਪਹਿਲੇ ਮੈਚ ਵਿਚ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ 28 ਗੇਂਦਾਂ ਵਿਚ 57 ਦੌੜਾਂ ਬਣਾਈਆਂ ਸਨ। ਇਸ ਮੈਚ ਵਿਚ ਰੋਹਿਤ ਨੇ 32 ਗੇਂਦਾਂ ਵਿਚ 44 ਤਾਂ ਈਸ਼ਾਨ ਕਿਸ਼ਨ ਨੇ 56 ਗੇਂਦਾਂ ਵਿਚ 10 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 89 ਦੌੜਾਂ ਬਣਾਈਆਂ ਸਨ। ਭਾਰਤ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ਵਿਚ 199 ਦੌੜਾਂ ਬਣਾਈਆਂ। ਜਵਾਬ ਵਿਚ ਸ਼੍ਰੀਲੰਕਾ ਟੀਮ 137 ਦੌੜਾਂ 'ਤੇ ਢੇਰ ਹੋ ਗਈ।
ਇਹ ਖ਼ਬਰ ਪੜ੍ਹੋ- FIH ਪ੍ਰੋ ਲੀਗ : ਕਾਂਟੇ ਦੇ ਮੁਕਾਬਲੇ 'ਚ ਭਾਰਤ ਨੇ ਸਪੇਨ ਨੂੰ 5-4 ਨਾਲ ਹਰਾਇਆ
ਦੂਜੇ ਮੈਚ ਵਿਚ ਸ਼੍ਰੀਲੰਕਾ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ਵਿਚ 183 ਦੌੜਾਂ ਬਣਾਈਆਂ ਸਨ। ਨਿਸ਼ਾਂਕਾ ਨੇ 53 ਗੇਂਦਾਂ ਵਿਚ 11 ਚੌਕੇ ਲਗਾਕੇ 75 ਦੌੜਾਂ ਬਣਾਈਆਂ। ਕਪਤਾਨ ਸ਼ਨਾਕਾ ਨੇ ਵੀ 19 ਗੇਂਦਾਂ ਵਿਚ 2 ਚੌਕੇ ਅਤੇ 5 ਛੱਕੇ ਲਗਾ ਕੇ 47 ਦੌੜਾਂ ਬਣਾਈਆਂ। ਜਵਾਬ ਵਿਚ ਭਾਰਤ ਨੇ 17.1 ਓਵਰ 'ਚ ਜਿੱਤ ਦਰਜ ਹਾਸਲ ਕੀਤੀ ਸੀ। ਇਸ ਦੌਰਾਨ ਸ਼੍ਰੇਅਸ ਨੇ 44 ਗੇਂਦਾਂ ਵਿਚ 6 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 74 ਦੌੜਾਂ ਬਣਾਈਆਂ। ਸੈਮਸਨ ਨੇ 39 ਤਾਂ ਜਡੇਜਾ ਨੇ 18 ਗੇਂਦਾਂ ਵਿਚ 7 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 45 ਦੌੜਾਂ ਬਣਾਈਆਂ ਅਤੇ ਸੱਤ ਵਿਕਟਾਂ ਨਾਲ ਮੈਚ ਜਿੱਤ ਲਿਆ।
ਤੀਜੇ ਮੈਚ ਵਿਚ ਸ਼੍ਰੀਲੰਕਾ ਨੇ ਪਹਿਲਾਂ ਖੇਡਦੇ ਹੋਏ ਕਪਤਾਨ ਸ਼ਨਾਕਾ ਨੇ 38 ਗੇਂਦਾਂ ਵਿਚ 9 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 74 ਦੌੜਾਂ ਬਣਾ ਕੇ ਸਕੋਰ 147 ਤੱਕ ਪਹੁੰਚਾਇਆ ਪਰ ਭਾਰਤ ਨੇ ਇਕ ਵਾਰ ਫਿਰ ਤੋਂ ਸ਼੍ਰੇਅਸ ਅਈਅਰ ਦੀਆਂ 73 ਦੌੜਾਂ ਦੀ ਬਦੌਲਤ ਜਿੱਤ ਹਾਸਲ ਕਰ ਲਈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IND v SL : ਭਾਰਤੀ ਟੀਮ ਦੇ ਨਾਲ ਰਿਕਾਰਡਾਂ ਦੇ ਸਿਖਰ 'ਤੇ ਪਹੁੰਚੇ ਰੋਹਿਤ, ਦੇਖੋ ਅੰਕੜੇ
NEXT STORY