ਨਵੀਂ ਦਿੱਲੀ– ਸ਼੍ਰੇਅਸ ਅਈਅਰ ਨੇ ਕਮਰ ਤੇ ‘ਗ੍ਰੋਇਨ’ ਵਿਚ ਖਿਚਾਅ ਦੀ ਸ਼ਿਕਾਇਤ ਕੀਤੀ ਹੈ, ਜਿਸ ਤੋਂ ਬਾਅਦ ਉਸਦੇ ਇੰਗਲੈਂਡ ਵਿਰੁੱਧ ਬਚੀ ਹੋਈ ਟੈਸਟ ਲੜੀ ਲਈ ਭਾਰਤੀ ਟੀਮ ਵਿਚ ਚੁਣੇ ਜਾਣ ਦੀ ਸੰਭਾਵਨਾ ਨਹੀਂ ਹੈ। ਅਈਅਰ ਨੂੰ ਕਮਰ ਵਿਚ ਲਗਾਤਾਰ ਪ੍ਰੇਸ਼ਾਨੀ ਹੋ ਰਹੀ ਹੈ, ਜਿਸ ਦੇ ਲਈ ਉਸ ਨੇ ਪਿਛਲੇ ਸਾਲ ਸਰਜਰੀ ਵੀ ਕਰਵਾਈ ਸੀ। ਅਈਅਰ (29 ਸਾਲ) ਨੇ ਪਹਿਲੇ ਦੋ ਟੈਸਟਾਂ ਵਿਚ 35, 13, 27 ਤੇ 29 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ। ਉਹ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕ ਸਕਿਆ ਸੀ।
ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ.ਆਈ.) ਦੇ ਇਕ ਸੂਤਰ ਨੇ ਦੱਸਿਆ, ‘‘ਉਸ ਨੇ ਖਿਚਾਅ ਤੇ ਕਮਰ ਵਿਚ ਦਰਦ ਦੀ ਸ਼ਿਕਾਇਤ ਕੀਤੀ ਹੈ।’’
ਭਾਰਤੀ ਟੀਮ ਪਹਿਲਾਂ ਹੀ ਸੱਟਾਂ ਦੀ ਸਮੱਸਿਆ ਨਾਲ ਜੂਝ ਰਹੀ ਹੈ ਕਿਉਂਕਿ ਉਸਦੇ ਮੁੱਖ ਖਿਡਾਰੀ ਕੇ. ਐੱਲ. ਰਾਹੁਲ ਤੇ ਰਵਿੰਦਰ ਜਡੇਜਾ ਜ਼ਖ਼ਮੀ ਹਨ। ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਿੱਜੀ ਕਾਰਨਾਂ ਕਾਰਨ ਪਹਿਲੇ ਦੋ ਟੈਸਟਾਂ ਵਿਚ ਨਹੀਂ ਖੇਡ ਸਕਿਆ ਸੀ ਤੇ ਉਸਦੇ ਰਾਜਕੋਟ ਤੇ ਰਾਂਚੀ ਵਿਚ ਹੋਣ ਵਾਲੇ ਮੁਕਾਬਲਿਆਂ ਲਈ ਉਪਲੱਬਧ ਹੋਣ ਦੀ ਸੰਭਾਵਨਾ ਨਹੀਂ ਹੈ। ਭਾਰਤੀ ਚੋਣਕਾਰਾਂ ਨੂੰ ਅਜੇ ਆਖਰੀ 3 ਟੈਸਟਾਂ ਲਈ ਟੀਮ ਦਾ ਐਲਾਨ ਕਰਨਾ ਹੈ। ਲੜੀ ਅਜੇ 1-1 ਦੀ ਬਰਾਬਰੀ ’ਤੇ ਹੈ। ਭਾਰਤੀ ਖਿਡਾਰੀ 11 ਫਰਵਰੀ ਨੂੰ ਰਾਜਕੋਟ ਪਹੁੰਚਣਗੇ ਤੇ ਇੰਗਲੈਂਡ ਦੇ ਇਕ ਦਿਨ ਬਾਅਦ ਉੱਥੇ ਪੁਹੰਚਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਮੇਸੀ ਦੀ ਹਾਂਗਕਾਂਗ ਮੈਚ ’ਚ ਗੈਰ-ਹਾਜ਼ਰੀ ’ਤੇ ਚੀਨ ’ਚ ਨਾਰਾਜ਼ਗੀ ਵਧੀ, ਆਯੋਜਕਾਂ ਨੇ ‘ਰਿਫੰਡ’ ਦੀ ਪੇਸ਼ਕਸ਼ ਕੀਤੀ
NEXT STORY