ਨਿਊਬਰਗ— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਕੋਰਨ ਫੇਰੀ ਟੂਰ ਚੈਂਪੀਅਨਸ਼ਿਪ ਦੇ ਪਹਿਲੇ ਦਿਨ 6 ਅੰਡਰ 66 ਦਾ ਕਾਰਡ ਖੇਡਿਆ ਜਿਸ ’ਚ ਉਨ੍ਹਾਂ ਨੇ ਅੱਠ ਬਰਡੀ ਜਮਾਈ ਅਤੇ ਜਿਸ ਨਾਲ ਉਹ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਬਣੇ ਹੋÎਏ ਹਨ। ਇਹ ਉਨ੍ਹਾਂ ਦਾ ਪੀ. ਜੀ. ਏ. ਟੂਰ ਕਾਰਡ ਹਾਸਲ ਕਰਨ ਦਾ ਅੰਤਿਮ ਮੌਕਾ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਇਕੱਲੇ ਛੇਵਾਂ ਸਥਾਨ ਹਾਸਲ ਕਰਨ ਦੀ ਜ਼ਰੂਰਤ ਹੋਵੇਗੀ। ਇਸ ਨਾਲ ਉਹ ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਦੇ ਨਾਲ ਜੁੜ ਜਾਣਗੇ ਜਿਨ੍ਹਾਂ ਨੇ ਪੀ. ਜੀ. ਏ. ਟੂਰ ਕਾਰਡ ਪੱਕਾ ਕਰ ਲਿਆ ਹੈ। ਲਾਹਿੜੀ ਨੂੰ ਹਾਲਾਂਕਿ ਟੂਰਨਾਮੈਂਟ ਤੋਂ ਹਟਣਾ ਪਿਆ ਅਤੇ ਘਰ ਪਰਤਨਾ ਪਿਆ ਕਿਉਂਕਿ ਤੂਫਾਨ ਡੋਰਿਨਸ ਦੇ ਮੰਗਲਵਾਰ ਨੂੰ ਫਲੋਰਿਡਾ ਦੇ ਪਾਮ ਬੀਚ ’ਤੇ ਆਉਣ ਦੀ ਉਮੀਦ ਹੈ। ਉਹ ਛੇਤੀ ਤੋਂ ਛੇਤੀ ਪਰਿਵਾਰ ਦੇ ਨਾਲ ਸੁਰੱਖਿਅਤ ਜਗ੍ਹਾ ’ਤੇ ਪਹੁੰਚਣਗੇ।
76 ਦੌੜਾ ਦੀ ਪਾਰੀ ਖੇਡ ਕੋਹਲੀ ਨੇ ਕੀਤਾ ਇਹ ਕਮਾਲ, ਪਹਿਲੇ ਦਿਨ ਹੀ ਟੁੱਟੇ 5 ਵੱਡੇ ਰਿਕਾਰਡ
NEXT STORY