ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਪ੍ਰਤਿਭਾਸ਼ਾਲੀ ਬੱਲੇਬਾਜ਼ ਸ਼ੁਭਮਨ ਗਿੱਲ ਅੱਜ ਆਪਣਾ 20ਵਾਂ ਜਨਮ ਦਿਨ ਮਨਾ ਰਹੇ ਹਨ। ਇੰਨੀ ਘੱਟ ਉਮਰ ’ਚ ਹੀ ਗਿੱਲ ਨੇ ਆਪਣੀ ਬੱਲੇਬਾਜ਼ੀ ਨਾਲ ਕ੍ਰਿਕਟ ਦੇ ਵੱਡੇ-ਵੱਡੇ ਧਾਕੜਾਂ ਨੂੰ ਪ੍ਰਭਾਵਿਤ ਕੀਤਾ। ਇਸੇ ਸਾਲ 31 ਜਨਵਰੀ ਨੂੰ ਨਿਊਜ਼ੀਲੈਂਡ ਖਿਲਾਫ ਸ਼ੁਭਮਨ ਗਿੱਲ ਨੇ ਭਾਰਤ ਲਈ ਕੌਮਾਂਤਰੀ ਮੈਚਾਂ ’ਚ ਡੈਬਿਊ ਕੀਤਾ ਸੀ। ਗਿੱਲ ਨੂੰ ਨਿਊਜ਼ੀਲੈਂਡ ਖਿਲਾਫ ਵਨ-ਡੇ ’ਚ ਖੇਡਣ ਦਾ ਮੌਕਾ ਮਿਲਿਆ ਸੀ। ਹਾਲਾਂਕਿ, ਉਹ ਇਸ ਮੌਕੇ ਦਾ ਕੁਝ ਖਾਸ ਫਾਇਦਾ ਨਹੀਂ ਉਠਾ ਸਕੇ। ਇਸ ਸੀਰੀਜ਼ ’ਚ ਖੇਡੇ ਗਏ ਦੋਵੇਂ ਮੈਚਾਂ ’ਚ ਉਹ ਫਲਾਪ ਰਹੇ।

ਗਿੱਲ ਨੂੰ ਇਸ ਸੀਰੀਜ਼ ਦੇ ਬਾਅਦ ਫਿਰ ਕਦੀ ਭਾਰਤ ਵੱਲੋਂ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਗਿੱਲ ਦੇ ਕੁਝ ਸ਼ਾਟਸ ਦੇ ਮੁਕਾਬਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਵੀ ਕੀਤੇ ਜਾ ਰਹੇ ਹਨ। ਕਈ ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਲਈ ਗਿੱਲ ਭਵਿੱਖ ਦੇ ਵਿਰਾਟ ਕੋਹਲੀ ਸਾਬਤ ਹੋਣਗੇ। ਸ਼ੁਭਮਨ ਗਿੱਲ ਲਈ ਭਾਰਤੀ ਟੀਮ ’ਚ ਜਗ੍ਹਾ ਬਣਾਉਣਾ ਬਿਲਕੁਲ ਆਸਾਨ ਨਹੀਂ ਸੀ। ਪੰਜਾਬ ਦੇ ਮੋਹਾਲੀ ਤੋਂ 300 ਕਿਲੋਮੀਟਰ ਦੂਰ ਇਕ ਛੋਟੇ ਪਿੰਡ ਤੇ ਰਹਿਣ ਵਾਲੇ ਗਿੱਲ ਦੀ ਸਫਲਤਾ ਦੇ ਪਿੱਛੇ ਉਸ ਦੇ ਪਿਤਾ ਦਾ ਹੱਥ ਰਿਹਾ ਹੈ।

ਸ਼ੁਭਮਨ ਦੇ ਪਿਤਾ ਲਖਵਿੰਦਰ ਸਿੰਘ ਦੀ ਦਿਲਚਸਪੀ ਕ੍ਰਿਕਟ ’ਚ ਪਹਿਲਾਂ ਤੋਂ ਸੀ। ਸ਼ੁਭਮਨ ਦਾ ਬਚਪਨ ਤੋਂ ਹੀ ਕ੍ਰਿਕਟ ਦੇ ਪ੍ਰਤੀ ਲਗਾਅ ਦੇਖ ਕੇ ਉਨ੍ਹਾਂ ਨੇ ਉਸ ਨੂੰ ਕ੍ਰਿਕਟਰ ਬਣਾਉਣ ਦਾ ਫੈਸਲਾ ਕੀਤਾ। ਉਸ ਨੂੰ ਚੰਗੀ ਟ੍ਰੇਨਿੰਗ ਦੇਣ ਲਈ ਉਹ ਪਿੰਡ ਛੱਡ ਕੇ ਸ਼ਹਿਰ ’ਚ ਜਾ ਕੇ ਵਸ ਗਏ। ਕੋਚ ਦੇ ਨਾਲ-ਨਾਲ ਲਖਵਿੰਦਰ ਸਿੰਘ ਵੀ ਸੁਭਮਨ ਨੂੰ ਲਗਾਤਾਰ ਕ੍ਰਿਕਟ ਦੀਆਂ ਛੋਟੀਆਂ-ਛੋਟੀਆਂ ਬਾਰੀਕੀਆਂ ਸਮਝਾਉਂਦੇ ਰਹੇ। ਸ਼ੁਭਮਨ ਸਿਰਫ 14 ਸਾਲ ਦੀ ਉਮਰ ’ਚ ਅੰਡਰ-16 ’ਚ ਰਿਕਾਰਡ 587 ਦੌੜਾਂ ਦੀ ਪਾਰਟਨਰਸ਼ਿਪ ਕਰਕੇ ਸੁਰਖੀਆਂ ’ਚ ਆ ਗਏ ਸਨ।

ਇਸ ਤੋਂ ਬਾਅਦ ਉਨ੍ਹਾਂ ਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਦਿਨ-ਬ-ਦਿਨ ਨਵੀਆਂ ਉੱਚਾਈਆਂ ਨੂੰ ਛੂਹੰਦੇ ਚਲੇ ਗਏ। ਗਿੱਲ ਭਾਰਤ ਲਈ ਅੰਡਰ-19 ਵਰਲਡ ਕੱਪ ਖੇਡ ਚੁੱਕੇ ਹਨ। ਉਸ ਦੌਰਾਨ ਉਨ੍ਹਾਂ ਨੇ 124.50 ਦੀ ਬਿਹਤਰ ਔਸਤ ਨਾਲ 372 ਦੌੜਾਂ ਬਣਾਈਆਂ। ਇੰਨੀ ਹੀ ਨਹੀਂ ਸ਼ੁਭਮਨ ਗਿੱਲ ਨੇ ਆਪਣੇ ਪਹਿਲੇ 2 ਰਣਜੀ ਸੀਜ਼ਨ ’ਚ ਪੰਜਾਬ ਲਈ 7 ਮੁਕਾਬਲੇ ਖੇਡੇ, ਜਿਸ ’ਚ ਉਨ੍ਹਾਂ ਨੇ 973 ਦੌੜਾਂ ਬਣਾਈਆਂ। ਗਿੱਲ ਨੇ ਇਸ ਪ੍ਰਦਰਸ਼ਨ ਨੂੰ ਦੇਖਣ ਦੇ ਬਾਅਦ ਹਰ ਕੋਈ ਟੀਮ ਇੰਡੀਆ ਦਾ ਫਿਊਚਰ ਸਟਾਰ ਦਸਣ ਲੱਗਾ।
ਕਰਣਦੀਪ ਯੇਂਗਦੇਰ ਗੋਲਫ ਟੂਰਨਾਮੈਂਟ 'ਚ ਟਾਪ 10 'ਚ ਪੁੱਜੇ
NEXT STORY