ਨਵੀਂ ਦਿੱਲੀ— ਵਿਸ਼ਵ ਕੱਪ ਜਿੱਤਣ ਵਾਲੀ ਅੰਡਰ-19 ਟੀਮ ਦੇ ਉਪ ਕਪਤਾਨ ਸ਼ੁਭਮਨ ਗਿੱਲ ਨੇ ਦੇਸ਼ ਦੀ ਚੋਟੀ ਦੀ ਸੈਲੀਬ੍ਰਿਟੀ ਮੈਨੇਜਮੈਂਟ ਕੰਪਨੀ ਕਵਾਨ ਦੇ ਨਾਲ ਕਰਾਰ ਕੀਤਾ ਹੈ ਅਤੇ ਹੁਣ ਕਵਾਨ ਅੱਗੇ ਤੋਂ ਸ਼ੁਭਮਨ ਦੇ ਕਮਰਸ਼ੀਅਲ ਇੰਟਰੈਸਟ ਨੂੰ ਮੈਨੇਜ ਕਰੇਗੀ। ਮੁੰਬਈ ਸਥਿਤ ਕਵਾਨ ਨੇ ਇਹ ਐਲਾਨ ਕਰਦੇ ਹੋਏ ਕਿਹਾ ਕਿ ਉਸ ਨੇ ਸ਼ੁਭਮਨ ਦੇ ਨਾਲ ਮਲਟੀਈਅਰ ਕਾਂਟਰੈਕਟ ਕੀਤਾ ਹੈ ਅਤੇ ਇਸ ਰਾਹੀਂ ਉਹ ਸ਼ੁਭਮਨ ਨੂੰ ਭਾਰਤੀ ਕ੍ਰਿਕਟ ਦੇ ਉਭਰਦੇ ਹੋਏ ਚਿਹਰੇ ਦੇ ਰੂਪ 'ਚ ਸਥਾਪਤ ਕਰੇਗੀ।
ਸ਼ੁਭਮਨ ਪਹਿਲਾਂ ਹੀ ਕ੍ਰਿਕਟ ਪ੍ਰੇਮੀਆਂ ਦੇ ਮਨਾਂ 'ਚ ਜਗ੍ਹਾ ਬਣਾ ਚੁੱਕੇ ਹਨ। ਵਿਸ਼ਵ ਕੱਪ ਮੁਹਿੰਮ ਦੇ ਦੌਰਾਨ ਨੰਬਰ-ਤਿੰਨ ਦੀ ਬੈਟਿੰਗ ਕਰਦੇ ਹੋਏ ਇਸ ਪ੍ਰਤੀਭਾਸ਼ਾਲੀ ਬੱਲੇਬਾਜ਼ ਨੇ 104.50 ਦੇ ਔਸਤ ਨਾਲ ਕੁੱਲ 418 ਦੌੜਾਂ ਬਣਾਈਆਂ। ਪੰਜਾਬ ਦੀ ਵਸਨੀਕ ਸ਼ੁਭਮਨ ਆਪਣੇ ਸੂਬੇ ਲਈ ਰਣਜੀ ਖੇਡ ਚੁੱਕੇ ਹਨ ਅਤੇ ਨਾਲ ਹੀ ਉਹ ਇੰਡੀਅਨ ਪ੍ਰੀਮੀਅਰ ਲੀਗ ਨਿਲਾਮੀ 'ਚ ਹਿੱਸਾ ਲੈ ਚੁੱਕੇ ਹਨ। ਸ਼ੁਭਮਨ ਨੇ ਇਸ ਕਰਾਰ ਨੂੰ ਲੈ ਕੇ ਕਿਹਾ, ''ਕਵਾਨ ਦੇਸ਼ ਦੀ ਸਰਵਸ਼੍ਰੇਸ਼ਠ ਟੈਲੰਟ ਮੈਨੇਜਮੈਂਟ ਅਤੇ ਸਪੋਰਟਸ ਮਾਰਕਿਟਿੰਗ ਕੰਪਨੀਆਂ 'ਚੋਂ ਇਕ ਹੈ। ਮੈਂ ਕਵਾਨ ਟੀਮ ਦੇ ਨਾਲ ਜੁੜ ਕੇ ਖੁਸ਼ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਸ ਦੀ ਮਦਦ ਨਾਲ ਕਈ ਤਰ੍ਹਾਂ ਦੇ ਮੌਕੇ ਮੇਰੇ ਰਸਤੇ 'ਚ ਆਉਣਗੇ।''
FIFA World Cup : ਓਪਨਿੰਗ ਸੈਰੇਮਨੀ 'ਚ ਗਾਇਕ ਰੌਬੀ ਵਿਲੀਅਮਜ਼ ਦੀ ਹਰਕਤ ਨਾਲ ਹੋਇਆ ਵਿਵਾਦ
NEXT STORY