ਨਵੀਂ ਦਿੱਲੀ : ਨੌਜਵਾਨ ਬੱਲੇਬਾਜ਼ ਸ਼ੁਭਮਨ ਗਿਲ (ਅਜੇਤੂ 106) ਦੇ ਸੈਂਕੜੇ ਨਾਲ ਭਾਰਤ ਸੀ ਨੇ ਭਾਰਤ ਏ ਨੂੰ ਫਿਰੋਜਸ਼ਾਹ ਕੋਟਲਾ ਮੈਦਾਨ 'ਤੇ 6 ਵਿਕਟਾਂ ਨਾਲ ਹਰਾ ਕੇ ਦੇਵਧਰ ਟਰਾਫੀ ਕ੍ਰਿਕਟ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ ਵਿਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਸੀ ਦਾ ਫਾਈਨਲ ਵਿਚ ਸ਼ਨੀਵਾਰ ਨੂੰ ਭਾਰਤ ਬੀ ਨਾਲ ਮੁਕਾਬਲਾ ਹੋਵੇਗਾ ਜਿਸ ਨੇ ਆਪਣੇ ਦੋਵੇਂ ਮੈਚ ਜਿੱਤੇ ਹਨ। ਲੀਗ ਵਿਚ ਭਾਰਤ ਬੀ ਨੇ ਭਾਰਤ ਸੀ ਨੂੰ 30 ਦੌੜਾਂ ਨਾਲ ਹਰਾਇਆ ਸੀ। ਭਾਰਤ ਏ ਨੇ 50 ਓਵਰਾਂ ਵਿਚ 6 ਵਿਕਟਾਂ 'ਤੇ 293 ਦੌੜਾਂ ਬਣਾਈਆਂ। ਭਾਰਤ ਸੀ ਨੇ 47ਵੇਂ ਓਵਰ ਵਿਚ ਹੀ 4 ਵਿਕਟਾਂ ਗੁਆ ਕੇ 296 ਦੌੜਾਂ ਬਣਾ ਕੇ ਫਾਈਨਲ ਦਾ ਟਿਕਟ ਕਟਾ ਲਿਆ।

ਭਾਰਤ ਦੀ ਅੰਡਰ-19 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਗਿਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 11 ਗੇਂਦਾਂ ਵਿਚ 8 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 106 ਦੌੜਾਂ ਦੀ ਜੇਤੂ ਪਾਰੀ ਖੇਡੀ। ਉਸ ਨੇ ਇਸ਼ਾਨ ਕਿਸ਼ਨ (69) ਦੇ ਨਾਲ ਚੌਥੇ ਵਿਕਟ ਲਈ 121 ਦੌੜਾਂ ਅਤੇ ਫਿਰ ਸੂਰਯਕੁਮਾਰ ਯਾਦਵ (ਅਜੇਤੂ 56) ਨਾਲ 5ਵੇਂ ਵਿਕਟ ਲਈ 90 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ਼ਨ ਕਿਸ਼ਨ ਨੇ 60 ਗੇਂਦਾਂ 'ਤੇ 69 ਦੌੜਾਂ ਬਣਾਈਆਂ ਜਿਸ ਵਿਚ 11 ਚੌਕੇ ਸ਼ਾਮਲ ਹਨ, ਜਦਕਿ ਸੂਰਯਕੁਮਾਰ ਨੇ 36 ਗੇਂਦਾਂ 'ਤੇ ਅਜੇਤੂ 56 ਦੌੜਾਂ ਵਿਚ 3 ਚੌਕੇ ਅਤੇ 4 ਛੱਕੇ ਲਗਾਏ। ਕਪਤਾਨ ਅਜਿੰਕਯ ਰਹਾਨੇ ਨੇ 14 ਦੌੜਾਂ ਅਤੇ ਅਭਿਨਵ ਮੁਕੁੰਦ ਨੇ 37 ਦੌੜਾਂ ਬਣਾਈਆਂ। ਸੁਰੇਸ਼ ਰੈਨਾ 2 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤੀ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੇ 10 ਓਵਰਾਂ ਵਿਚ 46 ਦੌੜਾਂ ਖਰਚ ਕਰ ਕੇ 1 ਵਿਕਟ ਹਾਸਲ ਕੀਤਾ।
BCCI ਨੇ ਲਿਆ ਵੱਡਾ ਫੈਸਲਾ, ਬੁਮਰਾਹ, ਭੁਵਨੇਸ਼ਵਰ ਟੀਮ 'ਚ ਸ਼ਾਮਲ
NEXT STORY