ਸਪੋਰਟਸ ਡੈਸਕ- ਭਾਰਤੀ ਟੀ-20 ਟੀਮ ਦੇ ਉਪ-ਕਪਤਾਨ ਸ਼ੁਭਮਨ ਗਿੱਲ ਟੀ-20 ਸੀਰੀਜ਼ 'ਚੋਂ ਬਾਹਰ ਹੋ ਗਏ ਹਨ। ਰਿਪੋਰਟਾਂ ਅਨੁਸਾਰ, ਮੰਗਲਵਾਰ ਨੂੰ ਅਭਿਆਸ ਦੌਰਾਨ ਗਿੱਲ ਦੇ ਪੈਰ ਦੇ ਅੰਗੂਠੇ 'ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਲਖਨਊ ਟੀ-20 ਅੰਤਰਰਾਸ਼ਟਰੀ ਤੋਂ ਬਾਹਰ ਹੋ ਗਏ। ਗਿੱਲ ਨੂੰ ਦੱਖਣੀ ਅਫਰੀਕਾ ਵਿਰੁੱਧ ਟੈਸਟ ਸੀਰੀਜ਼ ਦੌਰਾਨ ਗਰਦਨ ਦੀ ਸੱਟ ਲੱਗੀ ਸੀ ਅਤੇ ਹੁਣ ਉਨ੍ਹਾਂ ਪੈਰ ਦੇ ਅੰਗੂਠੇ 'ਤੇ ਸੱਟ ਲੱਗ ਗਈ ਹੈ। ਗਿੱਲ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਲਗਾਤਾਰ ਅਸਫਲ ਹੋ ਰਹੇ ਹਨ, ਜਿਸ ਕਾਰਨ ਫਾਰਮ ਵਿੱਚ ਚੱਲ ਰਹੇ ਸੰਜੂ ਸੈਮਸਨ ਨੂੰ ਬੈਂਚ 'ਤੇ ਰਹਿਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਮਿੰਟਾਂ 'ਚ ਮੁੰਡੇ ਦੀ ਲੱਗ ਗਈ 8.40 ਕਰੋੜ ਦੀ ਲਾਟਰੀ, ਪੂਰਾ 'ਸੂਬਾ' ਪਾ ਰਿਹੈ ਭੰਗੜੇ
ਇਹ ਵੀ ਪੜ੍ਹੋ- 19 ਸਾਲਾ ਮੁੰਡਾ ਬਣਿਆ IPL ਇਤਿਹਾਸ ਦਾ ਸਭ ਤੋਂ ਮਹਿੰਗਾ ਅਨਕੈਪਡ ਖਿਡਾਰੀ
ਸ਼ੁਭਮਨ ਗਿੱਲ ਦੀ ਖਰਾਬ ਫਾਰਮ
ਸ਼ੁਭਮਨ ਗਿੱਲ ਦੀ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਫਾਰਮ ਖਰਾਬ ਚੱਲ ਰਹੀ ਹੈ। ਉਹ ਪਿਛਲੇ 18 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਇੱਕ ਵੀ ਅਰਧ ਸੈਂਕੜਾ ਨਹੀਂ ਲਗਾ ਸਕੇ। ਗਿੱਲ ਦਾ ਆਖਰੀ ਅਰਧ ਸੈਂਕੜਾ 2024 ਵਿੱਚ ਜ਼ਿੰਬਾਬਵੇ ਵਿਰੁੱਧ ਆਇਆ ਸੀ। 2025 ਵਿੱਚ ਗਿੱਲ ਨੇ 15 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 24.25 ਦੀ ਔਸਤ ਨਾਲ 291 ਦੌੜਾਂ ਬਣਾਈਆਂ ਹਨ। ਮੌਜੂਦਾ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸ਼ੁਭਮਨ ਗਿੱਲ ਦੀ ਫਾਰਮ ਖਾਸ ਤੌਰ 'ਤੇ ਮਾੜੀ ਰਹੀ ਹੈ। ਉਹ ਕਟਕ ਵਿੱਚ ਸਿਰਫ਼ ਚਾਰ ਦੌੜਾਂ ਹੀ ਬਣਾ ਸਕੇ। ਉਹ ਨਿਊ ਚੰਡੀਗੜ੍ਹ ਵਿੱਚ ਆਪਣਾ ਖਾਤਾ ਨਹੀਂ ਖੋਲ੍ਹ ਸਕੇ। ਧਰਮਸ਼ਾਲਾ ਵਿੱਚ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ 28 ਦੌੜਾਂ ਬਣਾਈਆਂ ਸਨ। ਉਹ ਕਈ ਵਾਰ ਆਊਟ ਹੋਣ ਤੋਂ ਬਚੇ।
ਇਹ ਵੀ ਪੜ੍ਹੋ- ਯਸ਼ਸਵੀ ਜਾਇਸਵਾਲ ਨੂੰ ਹੋਈ ਇਹ ਬਿਮਾਰੀ
ਯਸ਼ਸਵੀ ਜਾਇਸਵਾਲ ਨੂੰ ਹੋਈ ਇਹ ਬਿਮਾਰੀ, ਹਸਪਤਾਲ ਤੋਂ ਆਈ ਵੱਡੀ ਖਬਰ
NEXT STORY