ਸਪੋਰਟਸ ਡੈਸਕ- ਜੰਮੂ-ਕਸ਼ਮੀਰ ਕ੍ਰਿਕਟ ਨੇ ਆਈ.ਪੀ.ਐੱਲ. ਸੀਜ਼ਨ 19 ਦੇ ਮਿੰਨੀ ਆਕਸ਼ਨ 'ਚ ਨਵਾਂ ਇਤਿਹਾਸ ਰਚ ਦਿੱਤਾ ਹੈ। ਬਾਰਾਮੂਲਾ 'ਚ ਪੈਦਾ ਹੋਏ ਤੇਜ਼ ਗੇਂਦਬਾਜ਼ ਆਕਿਬ ਨਬੀ ਡਾਰ ਨੂੰ ਦਿੱਲੀ ਕੈਪੀਟਲਜ਼ ਨੇ 8.40 ਕਰੋੜ ਰੁਪਏ ਦੀ ਵੱਡੀ ਰਕਮ ਨਾਲ ਖਰੀਦਿਆ। ਇਸਦੇ ਨਾਲ ਹੀ ਆਕਿਬ ਆਈ.ਪੀ.ਐੱਲ. ਆਕਸ਼ਨ 'ਚ ਸਭ ਤੋਂ ਮਹਿੰਗੇ ਭਾਰਤੀ ਖਿਡਾਰੀਆਂ 'ਚ ਸ਼ਾਮਲ ਹੋ ਗਏ ਹਨ।
ਇਹ ਸੌਦਾ ਸਿਰਫ ਆਕਿਬ ਨਬੀ ਡਾਰ ਦੀ ਵਧਦੀ ਪਛਾਣ ਨੂੰ ਹੀ ਨਹੀਂ ਦਰਸ਼ਾਉਂਦਾ ਸਗੋਂ ਜੰਮੂ-ਕਸ਼ਮੀਰ ਵਰਗੇ ਖੇਤਰ ਲਈ ਵੀ ਇਕ ਇਤਿਹਾਸਿਕ ਪਲ ਮੰਨਿਆ ਜਾ ਰਿਹਾ ਹੈ, ਜਿਥੇ ਸੀਮਿਤ ਸਾਧਨਾਂ ਅਤੇ ਘੱਟ ਮੌਕੇ ਮਿਲਣ ਦੇ ਬਾਵਜੂਦ ਲਗਾਤਾਰ ਪ੍ਰਤੀਭਾਸ਼ਾਲੀ ਕ੍ਰਿਕਟਰ ਸਾਹਮਣੇ ਆ ਰਹੇ ਹਨ।
28 ਸਾਲਾ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਆਕਿਬ ਨਬੀ ਡਾਰ ਇਸ ਨਿਲਾਮੀ 'ਚ ਜੰਮੂ-ਕਸ਼ਮੀਰ ਦੇ ਖਿਡਾਰੀਆਂ ਦੀ ਅਗਵਾਈ ਕਰ ਰਹੇ ਸਨ। ਘਰੇਲੂ ਕ੍ਰਿਕਟ 'ਚ ਉਨ੍ਹਾਂ ਨੇ ਆਪਣੀ ਸਹੀ ਗੇਂਦਬਾਜ਼ੀ, ਅਨੁਸ਼ਾਸਨ ਅਤੇ ਮੁਸ਼ਕਿਲ ਹਲਾਤਾਂ 'ਚ ਗੇਂਦ ਨੂੰ ਸਵਿੰਗ ਕਰਾਉਣ ਦੀ ਕਾਬਲੀਅਤ ਤੋਂ ਅਲੱਗ ਪਛਾਣ ਬਣਾਈ ਹੈ। ਉਹ ਸਾਰੇ ਫਾਰਮੇਟ 'ਚ ਜੰਮੂ-ਕਸ਼ਮੀਰ ਲਈ ਲਗਾਤਾਰ ਮੈਚ ਜਿਤਾਉਣ ਵਾਲੇ ਗੇਂਦਬਾਜ਼ ਸਾਬਿਤ ਹੋਏ ਹਨ।
ਇਹ ਵੀ ਪੜ੍ਹੋ- 19 ਸਾਲਾ ਮੁੰਡਾ ਬਣਿਆ IPL ਇਤਿਹਾਸ ਦਾ ਸਭ ਤੋਂ ਮਹਿੰਗਾ ਅਨਕੈਪਡ ਖਿਡਾਰੀ, ਜੜ ਚੁੱਕਿਐ ਅਫ਼ਰੀਦੀ ਤੋਂ ਵੀ ਤੇਜ਼ ਸੈਂਕੜਾ
ਆਕਿਬ ਦਾ ਬ੍ਰੇਕਥਰੂ ਹਾਲੀਆ ਰਣਜੀ ਟਰਾਫੀ ਸੀਜ਼ਨ 'ਚ ਦੇਖਣ ਨੂੰ ਮਿਲਿਆ। ਇਸ ਦੌਰਾਨ ਉਨ੍ਹਾਂ ਨੇ ਕਈ ਮੈਚਾਂ 'ਚ ਫੈਸਲਾਕੁੰਨ ਸਪੈਲ ਸੁੱਟੇ ਅਤੇ ਕੁੱਲ 44 ਵਿਕਟਾਂ ਹਾਸਿਲ ਕੀਤੀਾਂ। ਇਸ ਪ੍ਰਦਰਸ਼ਨ ਦੇ ਨਾਲ ਉਹ ਦੇਸ਼ ਦੇ ਚੋਟੀ ਦੇ ਵਿਕਟ ਲੈਣ ਵਾਲੇ ਗੇਂਦਬਾਜ਼ਾਂ 'ਚ ਸ਼ਾਮਲ ਰਹੇ। ਮਜਬੂਤ ਘਰੇਲੂ ਟੀਮਾਂ ਖਿਲਾਫ ਉਨ੍ਹਾਂ ਦੇ ਪ੍ਰਦਰਸ਼ਨ ਨੇ ਆਈ.ਪੀ.ਐੱਲ. ਸਕਾਊਟਸ ਦਾ ਧਿਆਨ ਖਿੱਚਿਆ ਅਤੇ ਮਿੰਨੀ ਆਕਸ਼ਨ 'ਚ ਉਨ੍ਹਾਂ ਲਈ ਜ਼ਬਰਦਸਤ ਬੋਲੀ ਲੱਗੀ।
ਗੇਂਦਬਾਜ਼ੀ ਦੇ ਨਾਲ-ਨਾਲ ਆਕਿਬ ਨੇ ਹੇਠਲੇ ਕ੍ਰਮ 'ਚ ਉਪਯੋਗੀ ਬੱਲੇਬਾਜ਼ੀ ਕਰਨ ਦੀ ਸਮਰਥਾ ਵੀ ਦਿਖਾਈ ਹੈ। ਇਸੇ ਕਾਰਨ ਫ੍ਰੈਂਚਾਈਜ਼ੀਆਂ ਲਈ ਉਹ ਇਕ ਭਰੋਸੇਮੰਦ ਆਲ ਰਾਊਂਡਰ ਆਪਸ਼ਨ ਬਣ ਕੇ ਉਭਰੇ, ਜਿਸ ਨਾਲ ਉਨ੍ਹਾਂ ਦੀ ਮੰਗ ਹੋਰ ਵੱਧ ਗਈ।
ਆਕਸ਼ਨ ਦੇ ਨਤੀਜੇ ਸਾਹਮਣੇ ਆਉਂਦੇ ਹੀ ਕਸ਼ਮੀਰ ਕ੍ਰਿਕਟ ਜਗਤ ਦੇ ਨਾਲ ਹੀ ਪੂਰੇ ਜੰਮੂ-ਕਸ਼ਮੀਰ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸਾਬਕਾ ਖਿਡਾਰੀ, ਕੋਚ ਅਤੇ ਪ੍ਰਸ਼ੰਸਕਾਂ ਨੇ ਇਸੇ ਘਾਟੀ ਦੀ ਲੁਕੀ ਪ੍ਰਤੀਭਾ ਦਾ ਪ੍ਰਮਾਣ ਦੱਸਿਆ। ਕਈ ਲੋਕਾਂ ਨੇ ਆਕਿਬ ਦੀ ਸਫਲਤਾ ਨੂੰ ਨੌਟਵਾਨ ਕ੍ਰਿਕਟਰਾਂ ਲਈ ਪ੍ਰਰੇਣਾ ਕਰਾਰ ਦਿੱਤਾ।
ਇਹ ਵੀ ਪੜ੍ਹੋ- 17 ਸਾਲਾ ਭਾਰਤੀ ਖਿਡਾਰੀ ਨੇ ODI 'ਚ ਠੋਕਿਆ ਦੋਹੜਾ ਸੈਂਕੜਾ, ਬਣਾ'ਤਾ ਵਿਸ਼ਵ ਰਿਕਾਰਡ
IPL 2026 ਲਈ ਆਕਸ਼ਨ ਦਾ ਐਕਸ਼ਨ ਖ਼ਤਮ, ਇਨ੍ਹਾਂ ਖਿਡਾਰੀਆਂ ਦੀ ਚਮਕੀ ਕਿਸਮਤ
NEXT STORY