ਲੰਡਨ- ਭਾਰਤ ਅਤੇ ਇੰਗਲੈਂਡ ’ਚ ਅਗਲੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਲੱਗਭੱਗ 5 ਹਫਤੇ ਦੂਰ ਹੈ ਪਰ ਨੌਜਵਾਨ ਓਪਨਰ ਸ਼ੁਭਮਨ ਗਿੱਲ ਦੀ ਉਪਲੱਬਧਤਾ ਨੂੰ ਲੈ ਕੇ ਹੁਣ ਤੋਂ ਹੀ ਅਨਿਸ਼ਚਿਤਤਾ ਹੈ। ਦਰਅਸਲ ਸ਼ੁਭਮਨ ਜ਼ਖਮੀ ਹਨ ਅਤੇ ਉਨ੍ਹਾਂ ਦਾ 5 ਮੈਚਾਂ ਦੀ ਟੈਸਟ ਸੀਰੀਜ਼ ਦੇ ਸ਼ੁਰੂਆਤੀ ਮੈਚਾਂ ਤੋਂ ਬਾਹਰ ਹੋਣਾ ਲੱਗਭੱਗ ਤੈਅ ਹੈ। ਇੰਗਲੈਂਡ ਤੋਂ ਆ ਰਹੀਆਂ ਖਬਰਾਂ ਮੁਤਾਬਕ 21 ਸਾਲ ਦੇ ਸ਼ੁਭਮਨ ਨੂੰ ਪੈਰ ’ਚ ਸੱਟ ਲੱਗੀ ਹੈ, ਜੋ ਉਨ੍ਹਾਂ ਨੂੰ ਕ੍ਰਿਕਟ ਤੋਂ ਦੂਰ ਰੱਖੇਗੀ ਕਿਉਂਕਿ ਉਨ੍ਹਾਂ ਨੂੰ ਠੀਕ ਹੋਣ ’ਚ ਸਮਾਂ ਲੱਗੇਗਾ, ਹਾਲਾਂਕਿ ਯੁਵਾ ਓਪਨਰ ਇਸ ਉਮੀਦ ’ਚ ਭਾਰਤੀ ਟੀਮ ਦੇ ਨਾਲ ਬਣੇ ਰਹਿਣਗੇ ਕਿ ਉਹ ਟੈਸਟ ਸੀਰੀਜ਼ ਦੌਰਾਨ ਵਾਪਸੀ ਲਈ ਸਮਰੱਥ ਰੂਪ ਨਾਲ ਫਿਟ ਹੋਣਗੇ।
ਇਹ ਖ਼ਬਰ ਪੜ੍ਹੋ- ਪਾਕਿ ਦੀ ਨਿਦਾ ਡਾਰ ਨੇ ਟੀ20 ਕ੍ਰਿਕਟ 'ਚ ਪੂਰੀਆਂ ਕੀਤੀਆਂ 100 ਵਿਕਟਾਂ, ਦੇਖੋ ਇਹ ਰਿਕਾਰਡ
ਟੈਸਟ ਸੀਰੀਜ਼ ਢਾਈ ਮਹੀਨੇ ਬਾਅਦ ਖਤਮ ਹੋਣੀ ਹੈ। ਸਮਝਿਆ ਜਾਂਦਾ ਹੈ ਕਿ ਸ਼ੁਭਮਨ ਕੁੱਝ ਸਮੇਂ ਤੋਂ ਇਸ ਸੱਟ ਨਾਲ ਜੂਝ ਰਹੇ ਸਨ ਅਤੇ ਹਾਲ ਹੀ ’ਚ ਇਹ ਗੰਭੀਰ ਹੋ ਗਈ ਹੈ। ਸ਼ੁਭਮਨ ਦੀ ਸੱਟ ਦੇ ਲਈ ਇਕ ਝਟਕਾ ਹੈ, ਕਿਉਂਕਿ ਉਨ੍ਹਾਂ ਨੇ ਡਬਲਯੂ. ਟੀ. ਸੀ. ਫਾਈਨਲ ਵਿਚ ਵਧੀਆ ਪ੍ਰਦਰਸ਼ਨ ਕੀਤਾ ਸੀ ਪਰ ਟੀਮ ਪ੍ਰਬੰਧਨ ਚਿੰਤਿਤ ਨਹੀਂ ਹੈ, ਕਿਉਂਕਿ ਉਸਦੇ ਕੋਲ ਹੋਰ ਵਿਕਲਪ ਹਨ।
ਇਹ ਖ਼ਬਰ ਪੜ੍ਹੋ- ਵੱਡੀ ਖ਼ਬਰ : ਪੰਜਾਬ ਦੇ ਸਰਕਾਰੀ ਦਫਤਰਾਂ ਦਾ ਬਦਲਿਆ ਸਮਾਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ENG v SL : ਇੰਗਲੈਂਡ ਨੇ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾਇਆ
NEXT STORY