ਨਵੀਂ ਦਿੱਲੀ- ਵੈਸਟਇੰਡੀਜ਼ ਮਹਿਲਾ ਟੀਮ ਦੇ ਵਿਰੁੱਧ ਟੀ-20 ਅੰਤਰਰਾਸ਼ਟਰੀ ਮੈਚ ਵਿਚ ਪਾਕਿਸਤਾਨ ਦੀ ਮਹਿਲਾ ਕ੍ਰਿਕਟਰ ਨਿਦਾ ਡਾਰ ਨੇ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ 100 ਵਿਕਟਾਂ ਹਾਸਲ ਕਰਨ ਵਾਲੀ ਪਾਕਿਸਤਾਨ ਦੀ ਪਹਿਲੀ ਗੇਂਦਬਾਜ਼ ਜਦਕਿ ਇਹ ਕਮਾਲ ਕਰਨ ਵਾਲੀ ਏਸ਼ੀਆ ਦੀ ਦੂਜੀ ਖਿਡਾਰਨ ਬਣ ਗਈ ਹੈ। ਏਸ਼ੀਆ ਵਿਚ ਲਸਿਥ ਮਲਿੰਗਾ ਨੇ ਟੀ-20 ਵਿਚ ਸਭ ਤੋਂ ਪਹਿਲਾਂ 100 ਵਿਕਟਾਂ ਆਪਣੇ ਨਾਂ ਕੀਤੀਆਂ ਸਨ।
ਨਿਦਾ ਨੇ ਟੀ-20 ਅੰਤਰਰਾਸ਼ਟਰੀ ਵਿਚ 100 ਵਿਕਟਾਂ ਪੂਰੀਆਂ ਕੀਤੀਆਂ ਹਨ। ਇਸ ਮਾਮਲੇ ਵਿਚ ਪਾਕਿਸਤਾਨ ਦੇ ਸਾਬਕਾ ਪੁਰਸ਼ ਕ੍ਰਿਕਟਰ ਸ਼ਾਹਿਦ ਅਫਰੀਦੀ ਦੂਜੇ ਸਥਾਨ 'ਤੇ ਹਨ, ਜਿਨ੍ਹਾਂ ਨੇ 99 ਮੈਚਾਂ ਵਿਚ 98 ਵਿਕਟਾਂ ਆਪਣੇ ਨਾਂ ਕਰ ਲਈਆਂ ਹਨ। ਇਸ ਦੌਰਾਨ ਓਵਰ ਆਲ ਦੀ ਗੱਲ ਕਰੀਏ ਤਾਂ ਅਨੀਸਾ ਮੁਹੰਮਦ, ਐਲਿਸਾ ਪੇਰੀ, ਸ਼ਬਨੀਮ ਇਸਮਾਈਲ ਅਤੇ ਅਨਿਆ ਸ਼ਰਬਸੋਲ ਤੋਂ ਬਾਅਦ ਨਿਦਾ 100 ਟੀ-20 ਵਿਕਟ ਹਾਸਲ ਕਰਨ ਵਾਲੀ 5ਵੀਂ ਮਹਿਲਾ ਕ੍ਰਿਕਟਰ ਵੀ ਬਣੀ।
ਨਿਦਾ ਡਾਰ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਪਰ ਪਾਕਿਸਤਾਨ ਨੂੰ ਪਹਿਲੇ ਟੀ-20 ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ ਨੇ 20 ਓਵਰ ਵਿਚ 6 ਵਿਕਟਾਂ 'ਤੇ 136 ਦੌੜਾਂ ਬਣਾਈਆਂ। ਘੱਟ ਸਕੋਰ ਦੇ ਬਾਵਜੂਦ ਮੇਜ਼ਬਾਨ ਟੀਮ ਪਾਕਿਸਤਾਨ 20 ਓਵਰਾਂ ਵਿਚ ਸਿਰਫ 126 ਦੌੜਾਂ ਹੀ ਬਣਾ ਸਕੀ। ਇਸ ਦੇ ਨਾਲ ਹੀ ਵੈਸਟਇੰਡੀਜ਼ ਟੀਮ ਨੇ ਇਹ ਮੈਚ 10 ਦੌੜਾਂ ਨਾਲ ਜਿੱਤ ਲਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦਰਸ਼ਕਾਂ ਦੇ ਬਿਨਾਂ ਓਲੰਪਿਕ ਆਯੋਜਨ ਤੋਂ ਇਨਕਾਰ ਨਹੀਂ: ਸੁਗਾ
NEXT STORY