ਦੁਬਈ– ਪੀ. ਸ਼ਿਆਮਨਿਖਲ ਹਾਲ ਹੀ ਵਿਚ ਦੁਬਈ ਪੁਲਸ ਮਾਸਟਰਸ ਸ਼ਤਰੰਜ ਟੂਰਨਾਮੈਂਟ ਵਿਚ ਆਪਣਾ ਤੀਜਾ ਤੇ ਆਖਰੀ ਗ੍ਰੈਂਡਮਾਸਟਰ (ਜੀ.ਐੱਮ.) ਨਾਰਮ ਹਾਸਲ ਕਰਕੇ ਭਾਰਤ ਦਾ 85ਵਾਂ ਗ੍ਰੈਂਡਮਾਸਟਰ ਬਣ ਗਿਆ। 8 ਸਾਲ ਦੀ ਉਮਰ ਵਿਚ ਸ਼ਤਰੰਜ ਖੇਡਣੀ ਸ਼ੁਰੂ ਕਰਨ ਵਾਲੇ ਸ਼ਿਆਮਨਿਖਲ ਨੂੰ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਜੀ. ਐੱਮ. ਨਾਰਮ ਨੂੰ ਪੂਰਾ ਕਰਨ ਲਈ ਸਿਰਫ ਇਕ ਜਿੱਤ ਤੇ 8 ਡਰਾਅ ਦੀ ਲੋੜ ਸੀ, ਜਿਹੜਾ ਉਸ ਨੇ ਦੁਬਈ ਵਿਚ ਖੇਡੇ ਗਏ ਟੂਰਨਾਮੈਂਟ ਵਿਚ ਹਾਸਲ ਕੀਤਾ। ਇਸ 31 ਸਾਲਾ ਖਿਡਾਰੀ ਨੇ 2012 ਵਿਚ ਦੋ ਗ੍ਰੈਂਡਮਾਸਟਰ ਨਾਰਮ ਦੇ ਨਾਲ ਜ਼ਰੂਰੀ 2500 ਈ. ਐੱਲ. ਓ. ਰੇਟਿੰਗ ਅੰਕ ਹਾਸਲ ਕਰ ਲਏ ਸਨ, ਜਿਹੜੇ ਜੀ. ਐੱਮ. ਬਣਨ ਲਈ ਜ਼ਰੂਰੀ ਹਨ। ਉਸ ਨੂੰ ਹਾਲਾਂਕਿ ਤੀਜੇ ਨਾਰਮ ਨੂੰ ਪੂਰਾ ਕਰਨ ਲਈ 12 ਸਾਲ ਤਕ ਇੰਤਜ਼ਾਰ ਕਰਨਾ ਪਿਆ।
ਤਾਮਿਲਨਾਡੂ ਦੇ ਨਗਰਕੋਲੀ ਦੇ ਇਸ ਖਿਡਾਰੀ ਨੇ ਜੀ. ਐੱਮ. ਉਪਲਬੱਧੀ ਹਾਸਲ ਕਰਨ ਤੋਂ ਬਾਅਦ ਕਿਹਾ,‘‘ਮੈਂ 8 ਸਾਲ ਦੀ ਉਮਰ ਵਿਚ ਖੇਡਣਾ ਸ਼ੁਰੂ ਕੀਤਾ ਸੀ। ਮੇਰੇ ਮਾਤਾ-ਪਿਤਾ ਨੇ ਮੈਨੂੰ ਇਸ ਖੇਡ ਨੂੰ ਸਿਖਾਇਆ ਹੈ ਪਰ ਮੈਂ ਤਿੰਨ ਸਾਲ ਤਕ ਕੋਈ ਟੂਰਨਾਮੈਂਟ ਨਹੀਂ ਖੇਡ ਸਕਿਆ ਸੀ। ਅੰਡਰ-13 ਰਾਜ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਮੇਰੇ ਲਈ ਮੌਕੇ ਖੁੱਲ੍ਹ ਗਏ ਕਿਉਂਕਿ ਮੈਂ ਏਸ਼ੀਆਈ ਤੇ ਉਮਰ ਵਰਗ ਵਿਸ਼ਵ ਚੈਂਪੀਅਨਸ਼ਿਪ ਖੇਡ ਸਕਦਾ ਸੀ।’’
ਆਦਰਸ਼ ਤੇ ਮਨੂ 25 ਮੀਟਰ ਓਲੰਪਿਕ ਚੋਣ ਟ੍ਰਾਇਲ ਦੇ ਕੁਆਲੀਫਿਕੇਸ਼ਨ ’ਚ ਚੋਟੀ ’ਤੇ
NEXT STORY