ਜਲੰਧਰ - ਵੱਕਾਰੀ ਸਪੋਰਟਸ ਮੈਗਜ਼ੀਨ ਸਪੋਰਟਸ ਇਲਸਟ੍ਰੇਟਿਡ (ਐੱਸ. ਆਈ.) ਦੇ ਕਵਰ ਪੇਜ 'ਤੇ ਇਕ ਵਾਰ ਫਿਰ ਤੋਂ ਡੈੱਨਮਾਰਕ ਦੀ ਸਟਾਰ ਟੈਨਿਸ ਖਿਡਾਰਨ ਕੈਰੋਲਿਨਾ ਵੋਜਨਿਆਕੀ ਜਗ੍ਹਾ ਬਣਾਉਣ 'ਚ ਸਫਲ ਹੋ ਗਈ। ਕੈਰੋਲਿਨਾ ਨੇ ਸਫੈਦ ਬਿਕਨੀ 'ਚ ਫੋਟੋਸ਼ੂਟ ਕਰਵਾਇਆ ਹੈ, ਜੋ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮਸ਼ਹੂਰ ਮਾਡਲ ਕੇਟ ਆਪਟਨ ਐੱਸ. ਆਈ. ਦਾ ਪਸੰਦੀਦਾ ਚਿਹਰਾ ਸੀ। ਕੈਰੋਲਿਨਾ ਨੇ ਬੀਤੇ ਸਾਲ ਹੀ ਐੱਨ. ਬੀ. ਏ. ਸਟਾਰ ਡੇਵਿਡ ਲੀ ਨਾਲ ਮੰਗਣੀ ਕੀਤੀ ਹੈ। ਇਸ ਤੋਂ ਪਹਿਲਾਂ ਸਾਲ 2001 ਤੋਂ 2014 ਤਕ ਉਸ ਨੇ ਗੋਲਫਰ ਰੋਰੀ ਮੈਕਲਰਾਏ ਨੂੰ ਡੇਟ ਕੀਤਾ ਸੀ। ਕੈਰੋਲਿਨਾ ਦੀ ਰੋਰੀ ਨਾਲ ਵੀ ਮੰਗਣੀ ਹੋ ਗਈ ਸੀ ਪਰ ਉਸ ਦਾ ਰਿਸ਼ਤਾ ਸਿਰਫ ਇਸ ਲਈ ਟੁੱਟ ਗਿਆ ਸੀ ਕਿਉਂਕਿ ਰੋਰੀ ਵਿਆਹ ਲਈ ਤਿਆਰ ਨਹੀਂ ਸੀ। ਰੋਰੀ ਦਾ ਕਹਿਣਾ ਸੀ ਕਿ ਵਿਆਹ ਦਾ ਇਨਵੀਟੇਸ਼ਨ ਕਾਰਡ ਦੇਖ ਕੇ ਉਸ ਨੂੰ ਅਹਿਸਾਸ ਹੋਇਆ ਕਿ ਉਹ ਅਜੇ ਵਿਆਹ ਵਰਗੀ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਯੋਗ ਨਹੀਂ ਹੋਇਆ ਹੈ। ਉਸ ਨੇ ਕੈਰੋਲਿਨਾ ਨੂੰ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੰਦਿਆਂ ਆਪਣਾ ਰਸਤਾ ਵੱਖ ਕਰ ਲਿਆ।
ਜ਼ਿਕਰਯੋਗ ਹੈ ਕਿ ਕੈਰੋਲਿਨਾ ਟੈਨਿਸ ਦੇ ਨਾਲ-ਨਾਲ ਮਾਡਲਿੰਗ ਜਗਤ ਵਿਚ ਵੀ ਨਾਂ ਕਮਾ ਰਹੀ ਹੈ। ਕੈਰੋਲਿਨਾ ਨੇ ਇਕ ਵਾਰ ਕਿਹਾ ਸੀ ਕਿ ਮਾਡਲਿੰਗ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੈ। ਉਹ ਜੇਕਰ ਟੈਨਿਸ ਖਿਡਾਰਨ ਨਾ ਬਣਦੀ ਤਾਂ ਯਕੀਨਨ ਮਾਡਲ ਹੁੰਦੀ। ਕੈਰੋਲਿਨਾ ਬਾਬੋਲੈਟ, ਰੋਲੈਕਸ, ਐਡੀਡਾਸ, ਯੂ. ਐੱਸ. ਏ. ਐੱਨ. ਏ., ਮੁੰਡੀਫਾਰਮਾ ਆਦਿ ਕੰਪਨੀਆਂ ਲਈ ਮਾਡਲਿੰਗ ਕਰ ਚੁੱਕੀ ਹੈ।
ਸਿੰਧੂ ਦੀ ਮਾਂ ਨੇ ਬੇਟੀ ਦੇ ਚਾਂਦੀ ਤਮਗਾ ਜਿੱਤਣ 'ਤੇ ਖੁਸ਼ੀ ਪ੍ਰਗਟਾਈ
NEXT STORY