ਮੁੰਬਈ- ਬਿੱਗ ਬੌਸ 13 ਰਾਹੀਂ ਲੋਕਪ੍ਰਿਯ ਹੋਈ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਹੁਣ ਬਾਲੀਵੁੱਡ ਦੀ ਮਸ਼ਹੂਰ ਹਸਤੀਆਂ ’ਚੋਂ ਇਕ ਬਣ ਚੁੱਕੀ ਹੈ। ਕਦੇ ਗੋਲਮਟੋਲ ਤੇ ਬਬਲੀ ਇਮੇਜ ਵਾਲੀ ਸ਼ਹਿਨਾਜ਼ ਹੁਣ ਆਪਣੇ ਬੋਲਡ ਅੰਦਾਜ਼ ਅਤੇ ਗਲੈਮਰਸ ਲੁੱਕ ਲਈ ਵੀ ਜਾਣੀ ਜਾਂਦੀ ਹੈ। ਹਾਲ ਹੀ 'ਚ ਉਹ ਇਕ ਪਬਲਿਕ ਇਵੈਂਟ 'ਚ ਸ਼ਾਮਲ ਹੋਈ। ਇਸ ਦੌਰਾਨ ਸ਼ਹਿਨਾਜ਼ ਨੇ ਸ਼ਿਮਰੀ ਸਿਲਵਰ ਮਿਨੀ ਡਰੈੱਸ 'ਚ ਪਹਿਨੀ ਹੋਈ ਸੀ, ਜਿਸ 'ਚ ਉਹ ਕਾਫ਼ੀ ਗਲੈਮਰਸ ਤਾਂ ਲੱਗ ਰਹੀ ਸੀ ਪਰ ਵੀਡੀਓ 'ਚ ਉਹ ਆਪਣੀ ਡਰੈੱਸ ਕਾਰਨ ਅਸਹਿਜ ਮਹਿਸੂਸ ਕਰਦੀ ਵੀ ਦਿਖੀ।
ਵਾਇਰਲ ਵੀਡੀਓ 'ਚ ਸ਼ਹਿਨਾਜ਼ ਕਾਊਚ 'ਤੇ ਬੈਠ ਕੇ ਫੋਟੋ ਖਿਚਵਾ ਰਹੀ ਹੁੰਦੀ ਹੈ। ਇਥੇ ਉਹ ਡਰੈੱਸ ਕਰਕੇ ਕੁਝ ਅਸਹਿਜ ਮਹਿਸੂਸ ਕਰਦੀ ਹੈ ਤੇ ਪੈਪਰਾਜ਼ੀ ਨੂੰ ਕਹਿੰਦੀ ਸੁਣਾਈ ਦਿੰਦੀ ਹੈ, “ਅਰੇ ਭਾਈ, ਰੁੱਕ ਜਾਓ... ਸਾਈਡ ਹੋ ਜਾਓ।” ਬਾਅਦ ਵਿਚ ਉਹ ਆਪਣੇ ਕੋਲ ਰੱਖਿਆ ਬੈਗ ਗੋਦ ਵਿਚ ਰੱਖ ਕੇ ਪੋਜ਼ ਦਿੰਦੀ ਹੈ। ਇਸ ਨਵੇਂ ਬੋਲਡ ਲੁੱਕ 'ਚ ਸ਼ਹਿਨਾਜ਼ ਨੇ ਸਿਲਵਰ ਈਅਰਿੰਗਜ਼, ਮਿਨੀਮਲ ਮੈਕਅੱਪ ਅਤੇ ਸਾਫਟ ਕਰਲ ਵਾਲੇ ਵਾਲਾਂ ਨਾਲ ਆਪਣਾ ਲੁੱਕ ਪੂਰਾ ਕੀਤਾ। ਇਹ ਲੁੱਕ ਉਸ ਦੀ ਪੁਰਾਣੀ ਸਾਦਗੀ ਭਰੀ ਇਮੇਜ ਤੋਂ ਕਾਫੀ ਵੱਖਰਾ ਸੀ। ਜਿਵੇਂ ਹੀ ਇਹ ਵੀਡੀਓ ਸਾਹਮਣੇ ਆਇਆ, ਸੋਸ਼ਲ ਮਡੀਆ ਯੂਜ਼ਰਸ ਦੀਆਂ ਪ੍ਰਤੀਕਿਰਿਆਵਾਂ ਆਉਣ ਲੱਗ ਪਈਆਂ। ਕਈ ਲੋਕਾਂ ਨੇ ਸ਼ਹਿਨਾਜ਼ ਨੂੰ ਟ੍ਰੋਲ ਕਰਦਿਆਂ ਕਿਹਾ ਕਿ ਜੇਕਰ ਉਹ ਅਜਿਹੀ ਡਰੈੱਸ 'ਚ ਕਮਫਰਟੇਬਲ ਨਹੀਂ ਸੀ, ਤਾਂ ਫਿਰ ਉਹ ਨੂੰ ਇਹ ਪਹਿਨਣ ਦੀ ਲੋੜ ਨਹੀਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
OMG...ਉਰਫੀ ਨੂੰ ਇਹ ਕੀ ਹੋ ਗਿਆ ! ਵਾਇਰਲ ਤਸਵੀਰਾਂ ਨੇ ਵਧਾਈ ਫੈਨਜ਼ ਦੀ ਚਿੰਤਾ
NEXT STORY