ਟੋਰੰਟੋ— ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਸਿਮੋਨਾ ਹਾਲੇਪ ਨੇ ਐਤਵਾਰ ਨੂੰ ਬ੍ਰਾਜ਼ੀਲ ਦੀ ਬੀਟਰਿਜ਼ ਹਦਾਦ ਮਾਈਆ ਨੂੰ ਹਰਾ ਕੇ ਟੋਰੰਟੋ ਓਪਨ ਦਾ ਖਿਤਾਬ ਆਪਣੇ ਨਾਂ ਕਰ ਲਿਆ। ਰੋਮਾਨੀਆ ਦੀ ਹਾਲੇਪ ਨੇ ਆਪਣੀ ਬ੍ਰਾਜ਼ੀਲ ਦੀ ਵਿਰੋਧੀ ਖਿਡਾਰਨ ਨੂੰ 6-3, 2-6, 6-3 ਨਾਲ ਹਰਾ ਕੇ ਡਬਲਯੂ. ਟੀ. ਏ. ਰੈਂਕਿੰਗ ਦੀਆਂ ਸਿਖਰਲੀਆਂ 10 ਖਿਡਾਰਨਾਂ ਵਿੱਚ ਵਾਪਸੀ ਕੀਤੀ।
ਇਹ ਵੀ ਪੜ੍ਹੋ : ਪ੍ਰਮੁੱਖ ਕ੍ਰਿਕਟਰਾਂ ਨੇ ਦੇਸ਼ਵਾਸੀਆਂ ਨੂੰ ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ
ਹਾਲੇਪ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, ''(ਹਦਾਦ ਮਾਈਆ) ਖਿਲਾਫ ਖੇਡਣਾ ਕਦੇ ਵੀ ਆਸਾਨ ਨਹੀਂ ਹੁੰਦਾ। ਉਸ ਨੇ ਕੁਝ ਹਫ਼ਤੇ ਪਹਿਲਾਂ ਮੈਨੂੰ ਹਰਾਇਆ ਸੀ। ਮੈਨੂੰ ਪਤਾ ਸੀ ਕਿ ਇਹ ਚੰਗੀ ਚੁਣੌਤੀ ਅਤੇ ਚੰਗਾ ਮੈਚ ਹੋਵੇਗਾ। ਮੈਂ ਸੱਚਮੁੱਚ ਖੁਸ਼ ਹਾਂ ਕਿ ਮੈਂ ਅਹਿਮ ਪਲਾਂ ਵਿੱਚ ਮਜ਼ਬੂਤ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਰਹੀ।'
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ ਤੇ ਓਲੰਪਿਕ 'ਚ ਤਮਗੇ ਜਿੱਤਣਾ ਅਗਲਾ ਟੀਚਾ : ਪਹਿਲਵਾਨ ਮੋਹਿਤ
ਹਾਲੇਪ ਨੇ ਕੈਨੇਡਾ ਵਿੱਚ ਆਪਣੀ ਜਿੱਤ ਨਾਲ ਤੀਜੀ ਵਾਰ ਨੈਸ਼ਨਲ ਬੈਂਕ ਓਪਨ ਦਾ ਖਿਤਾਬ ਜਿੱਤਿਆ। ਟੋਰੰਟੋ ਵਿੱਚ ਹਾਲੇਪ ਦੀ ਇਹ ਪਹਿਲੀ ਜਿੱਤ ਹੈ, ਜਦਕਿ ਉਸ ਨੇ ਪਿਛਲੇ ਨੈਸ਼ਨਲ ਬੈਂਕ ਓਪਨ ਖਿਤਾਬ ਮਾਂਟਰੀਅਲ ਵਿੱਚ ਜਿੱਤੇ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪ੍ਰਮੁੱਖ ਕ੍ਰਿਕਟਰਾਂ ਨੇ ਦੇਸ਼ਵਾਸੀਆਂ ਨੂੰ ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ
NEXT STORY