ਸਿਡਨੀ, (ਭਾਸ਼ਾ)- ਸਟਾਰ ਖਿਡਾਰੀ ਪੀ. ਵੀ. ਸਿੰਧੂ ਅਤੇ ਕਿਦਾਂਬੀ ਸ੍ਰੀਕਾਂਤ ਨੇ ਬੁੱਧਵਾਰ ਨੂੰ ਇੱਥੇ ਸਿੱਧੇ ਗੇਮ ਜਿੱਤ ਕੇ ਆਸਟ੍ਰੇਲੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ ਜਦਕਿ ਮਿਥੁਨ ਮੰਜੂਨਾਥ ਨੇ ਚੌਥਾ ਦਰਜਾ ਪ੍ਰਾਪਤ ਅਤੇ ਵਿਸ਼ਵ ਦੇ 7ਵੇਂ ਨੰਬਰ ਦੇ ਸਿੰਗਾਪੁਰ ਦੇ ਕੀਨ ਯੀਊ ਲੋਹ ਨੂੰ ਹਰਾ ਕੇ ਉਲਟਫੇਰ ਕੀਤਾ। ਵਿਸ਼ਵ ਦੇ 50ਵੇਂ ਨੰਬਰ ਦੇ ਖਿਡਾਰੀ ਮੰਜੂਨਾਥ ਨੇ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ਦੇ 41 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਲੋਹ ਨੂੰ 21-19, 21-19 ਨਾਲ ਹਰਾਇਆ।
ਮੰਜੂਨਾਥ ਇਸ BWF ਸੁਪਰ 500 ਟੂਰਨਾਮੈਂਟ ਦੇ ਅਗਲੇ ਦੌਰ ਵਿੱਚ ਮਲੇਸ਼ੀਆ ਦੇ ਦੋ ਖਿਡਾਰੀਆਂ ਲੀ ਜੀ ਜੀਆ ਅਤੇ ਲੀਓਂਗ ਜੂਨ ਹਾਓ ਵਿਚਕਾਰ ਹੋਣ ਵਾਲੇ ਮੈਚ ਦੇ ਜੇਤੂ ਨਾਲ ਭਿੜੇਗਾ। ਇਸ ਦੌਰਾਨ ਲਕਸ਼ਯ ਸੇਨ ਸੱਟ ਕਾਰਨ ਹਮਵਤਨ ਕਿਰਨ ਜਾਰਜ ਵਿਰੁੱਧ ਪੁਰਸ਼ ਸਿੰਗਲਜ਼ ਮੈਚ ਤੋਂ ਹਟ ਗਿਆ। ਲਕਸ਼ਯ ਪਹਿਲੀ ਗੇਮ ਵਿੱਚ 0-5 ਨਾਲ ਪਿੱਛੇ ਸੀ ਜਦੋਂ ਉਸਨੇ ਮੈਚ ਤੋਂ ਹਟਣ ਦਾ ਫੈਸਲਾ ਕੀਤਾ। ਪੰਜਵਾਂ ਦਰਜਾ ਪ੍ਰਾਪਤ ਸਿੰਧੂ, ਜਿਸ ਨੂੰ ਇਸ ਸੈਸ਼ਨ ਦੇ ਟੂਰ 'ਤੇ ਸੱਤ ਟੂਰਨਾਮੈਂਟਾਂ ਵਿੱਚ ਪਹਿਲੇ ਦੌਰ ਵਿੱਚ ਹਾਰ ਝੱਲਣੀ ਪਈ ਸੀ, ਨੇ ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ ਵਿੱਚ ਹਮਵਤਨ ਅਸ਼ਮਿਤਾ ਚਲਿਹਾ ਨੂੰ 36 ਮਿੰਟ ਵਿੱਚ 21-18, 21-13 ਨਾਲ ਹਰਾਇਆ।
ਇਹ ਵੀ ਪੜ੍ਹੋ : ਪੰਜਾਬ 'ਚ ਪਹਿਲੀ ਵਾਰ ਓਲੰਪਿਕ ਤੇ ਹੋਰਨਾਂ ਗੇਮਸ ਦੇ ਮੈਡਲ ਜੇਤੂਆਂ ਨੂੰ ਸਰਕਾਰ ਦੇਵੇਗੀ ਪੈਨਸ਼ਨ
ਪੁਰਸ਼ ਸਿੰਗਲਜ਼ ਦੇ ਪਹਿਲੇ ਗੇੜ ਦੇ ਹੋਰ ਮੈਚਾਂ ਵਿੱਚ ਵਿਸ਼ਵ ਦੇ 19ਵੇਂ ਨੰਬਰ ਦੇ ਸ੍ਰੀਕਾਂਤ ਨੇ ਜਾਪਾਨ ਦੇ ਕੇਂਟਾ ਨਿਸ਼ੀਮੋਟੋ ਨੂੰ 21-18, 21-7 ਨਾਲ ਹਰਾਇਆ ਜਦੋਂਕਿ ਐਚ. ਐਚ. ਪ੍ਰਣਯ ਨੇ ਹਾਂਗਕਾਂਗ ਦੇ ਚੇਉਕ ਯਿਉ ਲੀ ਨੂੰ 21-18, 16-21, 21-15 ਨਾਲ ਹਰਾ ਦਿੱਤਾ। ਰਾਈਜ਼ਿੰਗ ਸਟਾਰ ਪ੍ਰਿਯਾਂਸ਼ੂ ਰਾਜਾਵਤ ਨੇ ਵੀ ਆਸਟਰੇਲੀਆ ਦੇ ਨਾਥਨ ਟੈਂਗ ਨੂੰ 21-12, 21-16 ਨਾਲ ਹਰਾਇਆ।
ਮਹਿਲਾ ਸਿੰਗਲਜ਼ 'ਚ ਅਕਰਸ਼ੀ ਕਸ਼ਯਪ ਨੇ ਮਲੇਸ਼ੀਆ ਦੀ ਜਿਨ ਵੇਈ ਗੋਹ ਨੂੰ 21-15, 21-17 ਨਾਲ ਹਰਾਇਆ ਪਰ ਮਾਲਵਿਕਾ ਬੰਸੋਦ ਨੇ ਚੀਨੀ ਤਾਈਪੇ ਦੀ ਯੂ ਪੋ ਪੇਈ ਤੋਂ 20-22, 11-21 ਨਾਲ ਹਾਰ ਗਈ। ਦੂਜੇ ਦੌਰ ਦੇ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਬਾਰ ਵਿੱਚ ਸਿਰਫ਼ ਇੱਕ ਭਾਰਤੀ ਖਿਡਾਰਨ ਹੀ ਬਚੇਗੀ ਕਿਉਂਕਿ ਸਿੰਧੂ ਅਤੇ ਆਕਰਸ਼ੀ ਅਗਲੇ ਗੇੜ ਵਿੱਚ ਆਹਮੋ-ਸਾਹਮਣੇ ਹੋਣਗੇ। ਮਿਕਸਡ ਡਬਲਜ਼ 'ਚ ਰੋਹਨ ਕਪੂਰ ਅਤੇ ਸਿੱਕੀ ਰੈੱਡੀ ਨੂੰ ਪਹਿਲੇ ਦੌਰ 'ਚ ਦੁਨੀਆ ਦੇ ਪੰਜਵੇਂ ਨੰਬਰ ਦੇ ਖਿਡਾਰੀ ਸੇਂਗ ਜਾਏ ਸੇਓ ਅਤੇ ਕੋਰੀਆ ਦੇ ਯੂ ਜੁੰਗ ਚਾਏ ਤੋਂ 14-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ਵਿੱਚ ਪ੍ਰਣਯ ਦਾ ਮੁਕਾਬਲਾ ਚੀਨੀ ਤਾਇਪੇ ਦੇ ਯੂ ਜੇਨ ਚੀ ਨਾਲ ਹੋਵੇਗਾ, ਜਦੋਂਕਿ ਰਾਜਾਵਤ ਅਤੇ ਸ੍ਰੀਕਾਂਤ ਦਾ ਮੁਕਾਬਲਾ ਕ੍ਰਮਵਾਰ ਤਾਈਪੇ ਦੇ ਜ਼ੂ ਵੇਈ ਵਾਂਗ ਅਤੇ ਲੀ ਯੇਂਗ ਹਸੂ ਨਾਲ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦਿੱਲੀ ਦੇ ਇਸ ਕ੍ਰਿਕਟਰ ਨੇ ਸੰਨਿਆਸ ਦਾ ਕੀਤਾ ਐਲਾਨ, ਖੇਡ ਚੁੱਕਾ ਹੈ 272 ਮੈਚ
NEXT STORY