ਚੰਡੀਗੜ੍ਹ- ਪੰਜਾਬ ਸਰਕਾਰ ਜਿੱਥੇ ਨਵੀਂ ਖੇਡ ਨੀਤੀ 'ਚ ਨਵੇਂ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਵੱਖ-ਵੱਖ ਸਹੂਲਤਾਂ ਦੇ ਰਹੀ ਹੈ, ਉੱਥੇ ਹੀ ਇਸ ਖੇਡ ਨੀਤੀ ਤਹਿਤ ਉਨ੍ਹਾਂ ਪੁਰਾਣੇ ਖਿਡਾਰੀਆਂ ਦਾ ਵੀ ਧਿਆਨ ਰਖਿਆ ਹੈ, ਜਿਨ੍ਹਾਂ ਨੇ ਕੌਮਾਂਤਰੀ ਤੇ ਕੌਮੀ ਪੱਧਰ 'ਤੇ ਤਮਗੇ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ਸਰਕਾਰ ਜਿਨ੍ਹਾਂ ਖਿਡਾਰੀਆਂ ਦੀ ਉਮਰ 40 ਸਾਲ ਤੋਂ ਉੱਪਰ ਹੋ ਚੁੱਕੀ ਹੈ ਤੇ ਉਨ੍ਹਾਂ ਨੇ ਕੌਮਾਂਤਰੀ ਤੇ ਕੌਮੀ ਪੱਧਰ 'ਤੇ ਸੋਨੇ, ਚਾਂਦੀ ਤੇ ਕਾਂਸੀ ਤਮਗ਼ੇ ਹਾਸਲ ਕੀਤੇ ਹਨ, ਉਨ੍ਹਾਂ ਸਾਰਿਆਂ ਨੂੰ ਪੈਨਸ਼ਨ ਉੁਪਲੱਬਧ ਕਰਾਵੇਗੀ ਭਾਵ ਇਕ ਮਿੱਥੀ ਰਾਸ਼ੀ ਇਨ੍ਹਾਂ ਖਿਡਾਰੀਆਂ ਨੂੰ ਹਰ ਮਹੀਨੇ ਬੈਂਕ ਖਾਤਿਆਂ 'ਚ ਪੈਨਸ਼ਨ ਦੇ ਤੌਰ 'ਤੇ ਦਿੱਤੀ ਜਾਵੇਗੀ। ਇਸ ਨਾਲ ਜੇਕਰ ਕੋਈ ਖਿਡਾਰੀ ਕਿਸੇ ਕਾਰਨ ਚੰਗਾ ਖਿਡਾਰੀ ਹੋਣ ਦੇ ਬਾਵਜੂਦ ਆਪਣੀ ਜ਼ਿੰਦਗੀ 'ਚ ਪੱਛੜ ਗਿਆ ਹੈ ਇਸ ਨਾਲ ਉਸ ਨਾਲ ਆਰਥਿਕ ਸਹਾਇਤਾ ਮਿਲੇਗੀ। ਸਰਕਾਰ ਨੇ ਵੱਖ-ਵੱਖ ਪ੍ਰਤੀਯੋਗਿਤਾਵਾਂ 'ਚ ਮੈਡਲ ਹਾਸਲ ਕਰਨ ਵਾਲਿਆਂ ਲਈ ਅਲਗ-ਅਲਗ ਪੈਨਸ਼ਨ ਨਿਰਧਾਰਤ ਕੀਤੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਹੋਇਆ ਰਾਜੀ, ਹੁਣ 15 ਅਕਤੂਬਰ ਦੀ ਥਾਂ ਇਸ ਦਿਨ ਹੋਵੇਗਾ ਭਾਰਤ-ਪਾਕਿ ਦਾ ਮੈਚ
ਕਿਸ ਵਰਗ ਨੂੰ ਹਰ ਮਹੀਨੇ ਕਿੰਨੀ ਪੈਨਸ਼ਨ
* ਓਲੰਪਿਕ ਤਮਗਾ ਜੇਤੂ ਨੂੰ 15,000 ਰੁਪਏ
* ਏਸ਼ੀਅਨ ਗੇਮਸ, ਕਾਮਨਵੈਲਥ ਗੇਮਸ, ਵਰਲਡ ਚੈਂਪੀਅਨਸ਼ਿਪ ਮੈਡਲ ਜੇਤੂ ਨੂੰ 7,500 ਰੁਪਏ
* ਨੈਸ਼ਨਲ ਗੇਮਸ ਤਮਗਾ ਜੇਤੂ ਨੂੰ 5,000 ਰੁਪਏ
ਬਹੁਤੇ ਖਿਡਾਰੀਆਂ ਲਈ ਜ਼ਿੰਦਗੀ ਬਤੀਤ ਕਰਨਾ ਸੀ ਮੁਸ਼ਕਲ
ਇਹ ਦੇਖਿਆ ਗਿਆ ਹੈ ਕਿ ਖਿਡਾਰੀ ਇਕ ਨਿਸ਼ਚਿਤ ਉਮਰ ਤਕ ਹੀ ਖੇਡਾਂ 'ਚ ਹਿੱਸਾ ਲੈਕੇ ਮੈਡਲ ਲਿਆ ਸਕਦੇ ਹਨ। ਬਹੁਤ ਸਾਰੇ ਖਿਡਾਰੀ ਉਸ ਉਮਰ ਤੋਂ ਬਾਅਦ ਆਪਣੇ ਜੀਵਨ 'ਚ ਬਹੁਤ ਕੁਝ ਨਹੀਂ ਕਰ ਪਾਉਂਦੇ। ਬਹੁਤ ਸਾਰੇ ਖਿਡਾਰੀਆਂ ਨੂੰ ਢੁਕਵੀਂ ਨੌਕਰੀ ਵੀ ਨਹੀਂ ਮਿਲਦੀ। ਇਸ ਲਈ ਉਨ੍ਹਾਂ ਲਈ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਪੰਜਾਬ ਸਰਕਰਾ ਦਾ ਮੰਨਣਾ ਹੈ ਕਿ ਇਸ ਨਾਲ ਨਾ ਸਿਰਫ ਅਜਿਹੇ ਖਿਡਾਰੀ ਨੂੰ ਆਰਥਿਕ ਮਦਦ ਮਿਲੇਗੀ ਸਗੋਂ ਉਨ੍ਹਾਂ ਦਾ ਸਨਮਾਨ ਵੀ ਬਰਕਰਾਰ ਰਹਿ ਸਕੇਗਾ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਅਨੋਖੇ ਈਅਰਬਡਸ ਪਹਿਨੇ ਆਏ ਨਜ਼ਰ, ਕੀਮਤ ਜਾਣ ਹੋ ਜਾਓਗੇ ਹੈਰਾਨ
ਪੈਨਸ਼ਨ ਦੇ ਤੌਰ 'ਤੇ ਖਿਡਾਰੀਆਂ ਨੂੰ ਰਿਵਾਰਡ ਦਿੱਤਾ ਜਾ ਰਿਹਾ ਹੈ
ਦੇਸ਼ 'ਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸਪੱਸ਼ਟ ਸ਼ਬਦਾਂ 'ਚ ਕਹੀਏ ਤਾਂ ਇਹ ਪੈਸ਼ਸ਼ਨ ਦੇ ਤੌਰ 'ਤੇ ਪੁਰਾਣੇ ਖਿਡਾਰੀਆਂ ਨੂੰ ਰਿਵਾਰਡ ਦਿੱਤਾ ਜਾ ਰਿਹਾ ਹੈ, ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਰਹੇ ਕਿ ਦੇਸ਼ ਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲਿਆਂ ਦਾ ਸਨਮਾਨ ਪੰਜਾਬ ਸਰਕਾਰ ਹਮੇਸ਼ਾ ਬਰਕਰਾਰ ਰੱਖਦੀ ਹੈ। ਪੈਨਸ਼ਨ ਲਈ ਕਿਸੇ ਵੀ ਤਰ੍ਹਾਂ ਦੀ ਸਾਲਾਨਾ ਆਮਦਨ ਸਬੰਧੀ ਸ਼ਰਤ ਜਾਂ ਨਿਯਮ ਨਹੀਂ ਤੈਅ ਕੀਤੇ ਗਏ ਹਨ। ਬਸ ਖਿਡਾਰੀਆਂ ਦੀ ਉਮਰ 40 ਸਾਲ ਤੋਂ ਉੱਪਰ ਨਿਰਧਾਰਤ ਕੀਤੀ ਗਈ ਹੈ।
-ਗੁਰਮੀਤ ਸਿੰਘ ਮੀਤ ਹੇਅਰ, ਖੇਡ ਮੰਤਰੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੈਸਟਇੰਡੀਜ਼ ਖ਼ਿਲਾਫ਼ ਮੈਚ ਜਿਤਾਊ ਪਾਰੀ 'ਤੇ ਬੋਲੇ ਸ਼ੁਭਮਨ ਗਿੱਲ, ਮੈਂ ਇਕ ਵੱਡੇ ਸਕੋਰ ਦੀ ਤਲਾਸ਼ 'ਚ ਸੀ
NEXT STORY