ਲਖਨਊ- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਸਈਅਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ 'ਚ ਮਹਿਲਾ ਸਿੰਗਲਜ਼ ਦੇ ਰਾਊਂਡ ਆਫ 32 ਮੈਚ 'ਚ ਅਨਮੋਲ ਖਰਬ ਨੂੰ ਹਰਾ ਕੇ ਅਗਲੇ ਦੌਰ 'ਚ ਜਗ੍ਹਾ ਬਣਾ ਲਈ ਹੈ। ਲਕਸ਼ਯ ਸੇਨ ਅਤੇ ਤਨੀਸ਼ਾ ਕ੍ਰਾਸਟੋ-ਅਸ਼ਵਿਨੀ ਪੋਨੱਪਾ ਦੇ ਨਾਲ-ਨਾਲ ਮਹਿਲਾ ਸਿੰਗਲ ਖਿਡਾਰਨਾਂ ਮਾਲਵਿਕਾ ਬੰਸੌਦ ਅਤੇ ਤਸਨੀਮ ਮੀਰ ਵੀ ਅਗਲੇ ਦੌਰ 'ਚ ਪਹੁੰਚ ਗਈਆਂ ਹਨ।
ਬੈਡਮਿੰਟਨ ਵਿਸ਼ਵ ਰੈਂਕਿੰਗ 'ਚ 18ਵੇਂ ਸਥਾਨ 'ਤੇ ਕਾਬਜ਼ ਪੀ.ਵੀ.ਸਿੰਧੂ ਪਹਿਲੀ ਗੇਮ 'ਚ 17 ਸਾਲਾ ਅਨਮੋਲ ਖਰਬ ਤੋਂ 13-8 ਨਾਲ ਪੰਜ ਅੰਕ ਪਿੱਛੇ ਸੀ ਪਰ ਤਜਰਬੇ ਦਾ ਫਾਇਦਾ ਉਠਾਉਂਦੇ ਹੋਏ ਸਿੰਧੂ ਨੇ ਅਗਲੇ 17 'ਚੋਂ 13 ਅੰਕ ਜਿੱਤ ਕੇ ਪਹਿਲੀ ਗੇਮ ਆਪਣੇ ਨਾਂ ਕੀਤੀ। ਸਿੰਧੂ ਨੇ ਦੂਜੀ ਗੇਮ 'ਚ ਖੁਦ 'ਤੇ ਕਾਬੂ 'ਚ ਰੱਖਿਆ ਅਤੇ ਰਾਊਂਡ ਆਫ 16 'ਚ ਪਹੁੰਚ ਗਈ, ਜਿੱਥੇ ਉਸ ਦਾ ਸਾਹਮਣਾ ਸਾਥੀ ਖਿਡਾਰਨ ਈਰਾ ਸ਼ਰਮਾ ਨਾਲ ਹੋਵੇਗਾ।
ਉਸ ਨੇ ਅਨਮੋਲ ਨੂੰ ਸਿੱਧੇ ਗੇਮਾਂ ਵਿੱਚ 21-17, 21-15 ਨਾਲ ਹਰਾਇਆ। ਪੁਰਸ਼ ਸਿੰਗਲਜ਼ ਵਰਗ ਵਿੱਚ ਲਕਸ਼ਯ ਸੇਨ ਨੇ ਮਲੇਸ਼ੀਆ ਦੇ ਸ਼ੋਲੇਹ ਐਡਿਲ ਨੂੰ 21-12, 21-12 ਨਾਲ ਹਰਾਇਆ ਅਤੇ ਹੁਣ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਲਈ ਉਸ ਦਾ ਸਾਹਮਣਾ ਇਜ਼ਰਾਈਲ ਦੇ ਡੇਨੀਅਲ ਡੁਬੋਵੇਂਕੋ ਨਾਲ ਹੋਵੇਗਾ। ਮਹਿਲਾ ਸਿੰਗਲਜ਼ ਵਿੱਚ ਦੂਜਾ ਦਰਜਾ ਪ੍ਰਾਪਤ ਮਾਲਵਿਕਾ ਬੰਸੋਦ ਨੇ ਪੋਲੈਂਡ ਦੀ ਵਿਕਟੋਰੀਆ ਡਬਚਿੰਸਕਾ ਨੂੰ 21-16, 21-7 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਸਿਖਰਲਾ ਦਰਜਾ ਪ੍ਰਾਪਤ ਜੋੜੀ ਤਨੀਸ਼ਾ ਕ੍ਰਾਸਟੋ ਅਤੇ ਅਸ਼ਵਨੀ ਪੋਨੱਪਾ ਨੇ ਮਹਿਲਾ ਡਬਲਜ਼ ਵਿੱਚ ਗੈਰ ਦਰਜਾ ਪ੍ਰਾਪਤ ਜੋੜੀ ਈਸ਼ੂ ਮਲਿਕ-ਤਨੂ ਮਲਿਕ ਨੂੰ 21-12, 21-10 ਨਾਲ ਹਰਾਇਆ।
ਪੰਤ ਤੇ ਸਾਡੀ ਵਿਚਾਰਧਾਰਾਵਾਂ 'ਚ ਮਤਭੇਦ ਸੀ, ਇਸ ਦਾ ਪੈਸੇ ਨਾਲ ਕੋਈ ਲੈਣਾ-ਦੇਣਾ ਨਹੀਂ : ਜਿੰਦਲ
NEXT STORY