ਅੱਪਰਾ (ਦੀਪਾ)- ਨੋਇਡਾ (ਯੂ.ਪੀ.) ਵਿਖੇ ਹੋਏ ਰਾਸ਼ਟਰੀ ਪੱਧਰ ਦੇ ਦਿ ਰਾਇਲ ਚੈਲੇਂਜ ਕੱਪ 'ਚ ਅੱਪਰਾ ਦੇ ਸਕੇ ਭੈਣ-ਭਰਾ ਨੇ ਦੋ ਤਮਗੇ ਜਿੱਤ ਕੇ ਅੱਪਰਾ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਅੱਪਰਾ ਪੁੱਜਣ 'ਤੇ ਦੋਹਾਂ ਭੈਣ-ਭਰਾਵਾਂ ਦਾ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦਾ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪਿਤਾ ਪੰਕਜ ਘਈ ਅਤੇ ਮਾਤਾ ਭਾਰਤੀ ਨੇ ਦੱਸਿਆ ਕਿ ਮੰਨਤ ਘਈ ਨੇ ਨੈਸ਼ਨਲ ਪੱਧਰ 'ਤੇ ਅੰਡਰ-9 ਕਰਾਟੇ ਚੈਂਪੀਅਨਸ਼ਿਪ 'ਚ ਸੋਨ ਤਮਗਾ ਅਤੇ ਪਰਵ ਘਈ ਨੇ ਨੈਸ਼ਨਲ ਪੱਧਰ 'ਤੇ ਅੰਡਰ-7 ਕਰਾਟੇ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗਾ ਜਿੱਤੇ ਕੇ ਪੰਜਾਬ, ਸਕੂਲ ਕੈਂਬਰਿਜ ਓਵਰਸੀਕਾ ਇੰਟਰਨੈਸ਼ਨਲ ਸਕੂਲ ਫਿਲੌਰ, ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।
ਦੋਵੇਂ ਭੈਣ-ਭਰਾ ਦਾ ਅੱਪਰਾ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਪਿਤਾ ਪੰਕਜ ਘਈ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਕਾਮਯਾਬੀ ਪਿੱਛੇ ਕੋਚਾਂ ਦੀ ਸਖ਼ਤ ਮਿਹਨਤ ਦੇ ਨਾਲ-ਨਾਲ ਉਨ੍ਹਾਂ ਦੀ ਦਾਦੀ ਸ਼ੁਸ਼ਮਾ ਘਈ ਦਾ ਆਸ਼ੀਰਵਾਦ ਵੀ ਹੈ। ਇਸ ਮੌਕੇ ਬੀਬੀ ਗੁਰਪ੍ਰੀਤ ਸਹੋਤਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਗਿਆਨ ਸਿੰਘ, ਤਨੂੰ ਕਾਲੜਾ ਮੈਂਬਰ ਬਲਾਕ ਸੰਮਤੀ ਫਿਲੌਰ, ਕੋਚ ਹੇਮੰਤ ਸ਼ਰਮਾ, ਕੋਚ ਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
BWF ਵਰਲਡ ਟੂਰ ਫਾਈਨਲਜ਼ : ਪਹਿਲੇ ਮੈਚ ਵਿੱਚ ਨਾਰਾਓਕਾ ਤੋਂ ਹਾਰੇ ਪ੍ਰਣਯ
NEXT STORY